ਯੇਰੂਸ਼ਲਮ, 29 ਨਵੰਬਰ (ਹਿ.ਸ.)। ਇਜ਼ਰਾਈਲੀ ਬਾਸਕਟਬਾਲ ਸੁਪਰ ਲੀਗ 7 ਅਕਤੂਬਰ ਨੂੰ ਇਜ਼ਰਾਈਲ ਅਤੇ ਹਮਾਸ ਵਿਚਾਲੇ ਯੁੱਧ ਕਾਰਨ ਮੁਅੱਤਲ ਕੀਤੇ ਜਾਣ ਤੋਂ ਬਾਅਦ ਮੰਗਲਵਾਰ ਸ਼ਾਮ ਨੂੰ ਮੁੜ ਸ਼ੁਰੂ ਹੋ ਗਈ ਹੈ। ਹਾਲਾਂਕਿ, ਲੀਗ ਦੇ ਹਰੇਕ ਮੈਚ ਵਿੱਚ, ਸਟੇਡੀਅਮ ਵਿੱਚ ਵੱਧ ਤੋਂ ਵੱਧ 1,000 ਦਰਸ਼ਕਾਂ ਨੂੰ ਮੈਚ ਦੇਖਣ ਦੀ ਆਗਿਆ ਹੈ।
ਇਸ ਤੋਂ ਪਹਿਲਾਂ ਇਜ਼ਰਾਈਲੀ ਬਾਸਕਟਬਾਲ ਸੁਪਰ ਲੀਗ ਪ੍ਰਸ਼ਾਸਨ (ਬੀ. ਐੱਸ. ਐੱਲ.) ਨੇ ਵੀ ਸੁਰੱਖਿਆ ਸਥਿਤੀ ਦੇ ਕਾਰਨ ਫੈਸਲਾ ਕੀਤਾ ਸੀ ਕਿ ਪੂਰੇ ਸੀਜ਼ਨ ਦੌਰਾਨ ਵਿਦੇਸ਼ੀ ਖਿਡਾਰੀਆਂ ਦੇ ਤਬਾਦਲੇ ਦੀ ਗਿਣਤੀ ‘ਤੇ ਕੋਈ ਸੀਮਾ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਇਜ਼ਰਾਈਲ-ਹਮਾਸ ਸੰਘਰਸ਼ ਕਾਰਨ ਕਈ ਵਿਦੇਸ਼ੀ ਖਿਡਾਰੀਆਂ ਨੇ ਆਪਣੀਆਂ ਇਜ਼ਰਾਇਲੀ ਟੀਮਾਂ ਛੱਡ ਦਿੱਤੀਆਂ ਸਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
