ਏਥਨਜ਼, 27 ਨਵੰਬਰ (ਹਿ.ਸ.)। ਲੇਸਬੋਸ ਟਾਪੂ ਨੇੜੇ ਤੂਫਾਨੀ ਹਵਾਵਾਂ ਕਾਰਨ ਇਕ ਮਾਲ-ਵਾਹਕ ਜਹਾਜ਼ ਡੁੱਬ ਗਿਆ। ਜਹਾਜ਼ ਵਿਚ ਸਵਾਰ ਚਾਰ ਭਾਰਤੀਆਂ ਸਮੇਤ 14 ਲੋਕ ਲਾਪਤਾ ਹਨ। ਇੱਕ ਯੂਨਾਨੀ ਤੱਟ ਰੱਖਿਅਕ ਨੇ ਐਤਵਾਰ ਨੂੰ ਕਿਹਾ ਕਿ ਲਾਪਤਾ ਲੋਕਾਂ ਦੀ ਭਾਲ ਲਈ ਇੱਕ ਵੱਡਾ ਬਚਾਅ ਅਭਿਆਨ ਚੱਲ ਰਿਹਾ ਹੈ।
ਜਾਣਕਾਰੀ ਮੁਤਾਬਕ ਜਲ ਸੈਨਾ ਦੇ ਹੈਲੀਕਾਪਟਰ ਨੇ ਚਾਲਕ ਦਲ ਦੇ ਇਕ ਮੈਂਬਰ ਨੂੰ ਬਚਾਇਆ ਹੈ। ਬਚਾਅ ਕਾਰਜ ਵਿਚ ਪੰਜ ਮਾਲ-ਵਾਹਕ ਜਹਾਜ਼, ਤਿੰਨ ਤੱਟ ਰੱਖਿਅਕ ਜਹਾਜ਼, ਹਵਾਈ ਸੈਨਾ ਅਤੇ ਜਲ ਸੈਨਾ ਦੇ ਹੈਲੀਕਾਪਟਰ ਅਤੇ ਨਾਲ ਹੀ ਇਕ ਜਲ ਸੈਨਾ ਦਾ ਫ੍ਰੀਗੇਟ ਲੱਗੇ ਹੋਏ ਹਨ।
ਰਿਪੋਰਟਾਂ ਮੁਤਾਬਕ ਮਾਲਵਾਹਕ ਜਹਾਜ਼ ਵਿਚ 14 ਕਰੂ ਮੈਂਬਰ ਸਨ ਅਤੇ ਇਸ ਵਿਚ ਨਮਕ ਲੱਦਿਆ ਹੋਇਆ ਸੀ। ਇਹ ਜਹਾਜ਼ ਮਿਸਰ ਦੇ ਦੇਖੇਇਲਾ ਤੋਂ ਇਸਤਾਂਬੁਲ ਵੱਲ ਰਵਾਨਾ ਹੋਇਆ ਸੀ। ਚਾਲਕ ਦਲ ਦੇ ਮੈਂਬਰਾਂ ਵਿੱਚ ਦੋ ਸੀਰੀਆ ਦੇ ਨਾਗਰਿਕ, ਚਾਰ ਭਾਰਤੀ ਅਤੇ ਅੱਠ ਮਿਸਰੀ ਸ਼ਾਮਲ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
