ਜੰਮੂ, 22 ਨਵੰਬਰ (ਹਿ.ਸ.)। ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਡਾਕਟਰ ਐਸੋਸੀਏਸ਼ਨ ਆਫ ਕਸ਼ਮੀਰ (ਡੀ. ਏ. ਕੇ.) ਦੇ ਪ੍ਰਧਾਨ ਸਮੇਤ ਚਾਰ ਸਰਕਾਰੀ ਕਰਮਚਾਰੀਆਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ। ਇਹ ਕਾਰਵਾਈ ਦੇਸ਼ ਵਿਰੋਧੀ ਅਤੇ ਅੱਤਵਾਦ ਨਾਲ ਜੁੜੀਆਂ ਗਤੀਵਿਧੀਆਂ ‘ਚ ਸ਼ਾਮਲ ਹੋਣ ਦੇ ਦੋਸ਼ ‘ਚ ਕੀਤੀ ਗਈ ਹੈ।
ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਆਪਣੇ ਆਦੇਸ਼ ਵਿੱਚ ਲਿਖਿਆ ਹੈ ਕਿ ਯੂਟੀ ਪ੍ਰਸ਼ਾਸਨ ਨੇ ਭਾਰਤ ਦੇ ਸੰਵਿਧਾਨ ਦੀ ਧਾਰਾ 311 (2) (ਸੀ) ਦੀ ਵਰਤੋਂ ਕਰਦੇ ਹੋਏ ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ। ਬਰਖਾਸਤ ਕੀਤੇ ਗਏ ਕਰਮਚਾਰੀਆਂ ਵਿੱਚ ਐੱਸ. ਐੱਮ. ਐੱਚ. ਐੱਸ. ਹਸਪਤਾਲ, ਸ਼੍ਰੀਨਗਰ ਵਿੱਚ ਸਹਾਇਕ ਪ੍ਰੋਫੈਸਰ ਮੈਡੀਸਨ ਵਜੋਂ ਕੰਮ ਕਰ ਰਹੇ ਡਾ. ਨਿਸਾਰ-ਉਲ-ਹਸਨ, ਉੱਚ ਸਿੱਖਿਆ ਵਿਭਾਗ ਵਿੱਚ ਪ੍ਰਯੋਗਸ਼ਾਲਾ ਸੰਚਾਲਕ ਸਲਾਮ ਰਾਥਰ, ਜੰਮੂ ਅਤੇ ਕਸ਼ਮੀਰ ਪੁਲਿਸ ਵਿੱਚ ਕਾਂਸਟੇਬਲ ਅਬਦੁਲ ਮਜੀਦ ਭੱਟ ਅਤੇ ਅਧਿਆਪਕ ਫਾਰੂਕ ਅਹਿਮਦ ਮੀਰ ਸ਼ਾਮਲ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
