ਗੁਵਾਹਾਟੀ (ਅਸਾਮ), 19 ਨਵੰਬਰ (ਹਿ.ਸ.)। ਗੁਵਾਹਾਟੀ ਪੁਲਿਸ ਨੇ ਗੁਪਤ ਸੂਚਨਾ ‘ਤੇ ਕਾਰਵਾਈ ਕਰਦੇ ਹੋਏ 3 ਤਸਕਰਾਂ ਨੂੰ ਭਾਰੀ ਮਾਤਰਾ ‘ਚ ਪਾਬੰਦੀਸ਼ੁਦਾ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਹ ਜਾਣਕਾਰੀ ਗੁਵਾਹਾਟੀ ਪੁਲਿਸ ਕਮਿਸ਼ਨਰ ਦਿਗੰਤ ਬੋਰਾ ਨੇ ਐਤਵਾਰ ਨੂੰ ਮੀਡੀਆ ਨੂੰ ਦਿੱਤੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਭਰੋਸੇਯੋਗ ਖੁਫੀਆ ਸੂਚਨਾ ਦੇ ਆਧਾਰ ‘ਤੇ ਪੱਛਮੀ ਗੁਵਾਹਾਟੀ ਪੁਲਿਸ ਜ਼ਿਲ੍ਹੇ ਦੀ ਐੱਸਓਜੀ ਟੀਮ ਅਤੇ ਗਰਚੁਕ ਪੁਲਿਸ ਦੀ ਟੀਮ ਨੇ ਇੱਕ ਵਿਅਕਤੀ ਨੂੰ ਫੜਿਆ ਜੋ ਕਾਰ ਵਿੱਚ ਆਇਆ ਸੀ। ਤਸਕਰ ਦੀ ਪਛਾਣ ਰਾਮਦੀਆ ਵਜੋਂ ਹੋਈ ਹੈ। ਮੁਲਜ਼ਮ ਹਾਜੋ ਕੇ ਅਬਦੁਲ ਅਲੀਮ ਗਣੇਸ਼ ਮੰਦਰ ਨੇੜੇ ਬੋਰਾਗਾਂਵ ਦਾ ਰਹਿਣ ਵਾਲਾ ਦੱਸਿਆ ਗਿਆ ਹੈ। ਅਬਦੁਲ ਹੈਰੋਇਨ ਖਰੀਦਣ ਆਇਆ ਸੀ। ਉਸ ਨੂੰ ਦੋ ਵਿਅਕਤੀਆਂ ਦੇ ਨਾਲ ਫੜਿਆ ਗਿਆ ਜੋ ਕਿ ਹੋਟਲ ਹਾਈਵੇ ਪੈਲੇਸ ਲਾਲਮਾਟੀ, ਥਾਣਾ ਬਸਿਸ਼ਠ ਵਿਖੇ ਹੈਰੋਇਨ ਦੇ ਪੈਕਟ ਡਿਲੀਵਰ ਕਰਨ ਆਏ ਸਨ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 20 ਪੈਕਟ ਹੈਰੋਇਨ ਤੋਂ ਇਲਾਵਾ 22,400 ਰੁਪਏ ਦੀ ਨਕਦੀ ਬਰਾਮਦ ਹੋਈ।
ਐਨਡੀਪੀਐਸ ਐਕਟ ਤਹਿਤ ਹੈਰੋਇਨ ਬਰਾਮਦ ਕੀਤੀ ਗਈ ਹੈ। ਦੋਵਾਂ ਤੋਂ ਪੁੱਛਗਿੱਛ ਕਰਨ ਦੇ ਬਾਅਦ ਏਸੀਪੀ ਅਜਾਰਾ ਡਵੀਜ਼ਨ ਦੀ ਹਾਜ਼ਰੀ ਵਿੱਚ ਹੋਟਲ ਨਿਊ ਕ੍ਰਿਸਟਲ, ਟੀਆਰਪੀ ਰੋਡ ਮਾਛਖੋਵਾ ਵਿਖੇ ਤਲਾਸ਼ੀ ਲਈ ਗਈ। ਕਮਰੇ ਦੇ ਅੰਦਰੋਂ 1 ਲੱਖ 50 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ, ਜਿਸ ਨੂੰ ਜ਼ਬਤ ਕਰ ਲਿਆ ਗਿਆ। ਹੋਰ ਪੁੱਛਗਿੱਛ ਤੋਂ ਬਾਅਦ ਬਾਕੀ ਸਾਥੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
