ਨਵੀਂ ਦਿੱਲੀ, 19 ਅਕਤੂਬਰ । ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ, ਅਮਰੀਕੀ ਬਾਂਡ ਯੀਲਡ ਵਧਣ ਅਤੇ ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤ ‘ਚ ਵਾਧੇ ਕਾਰਨ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ‘ਤੇ ਦਬਾਅ ਵਧ ਗਿਆ ਹੈ। ਪਿਛਲੇ ਸੈਸ਼ਨ ਦੌਰਾਨ ਵਾਲ ਸਟ੍ਰੀਟ ਸੂਚਕਾਂਕ 1 ਫੀਸਦੀ ਤੋਂ ਵੱਧ ਦੀ ਗਿਰਾਵਟ ਨਾਲ ਬੰਦ ਹੋਏ, ਅੱਜ ਡਾਓ ਜੋਂਸ ਫਿਊਚਰਜ਼ ‘ਚ ਮਾਮੂਲੀ ਰਿਕਵਰੀ ਹੁੰਦੀ ਨਜ਼ਰ ਆ ਰਹੀ ਹੈ। ਇਸੇ ਤਰ੍ਹਾਂ ਯੂਰਪੀ ਬਾਜ਼ਾਰ ਸੂਚਕਾਂਕ ‘ਚ ਵੀ ਪਿਛਲੇ ਸੈਸ਼ਨ ਦੌਰਾਨ ਕਰੀਬ 1 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਏਸ਼ੀਆਈ ਬਾਜ਼ਾਰ ਵੀ ਅੱਜ ਲਗਾਤਾਰ ਦਬਾਅ ‘ਚ ਕਾਰੋਬਾਰ ਕਰਦੇ ਨਜ਼ਰ ਆ ਰਹੇ ਹਨ।
ਬਾਂਡ ਯੀਲਡ ‘ਚ ਵਾਧੇ ਅਤੇ ਕੱਚੇ ਤੇਲ ਦੀਆਂ ਕੀਮਤਾਂ ‘ਚ ਵਾਧੇ ਦਾ ਅਸਰ ਪਿਛਲੇ ਸੈਸ਼ਨ ਦੌਰਾਨ ਵਾਲ ਸਟ੍ਰੀਟ ਸੂਚਕਾਂਕ ‘ਤੇ ਸਾਫ ਦਿਖਾਈ ਦੇ ਰਿਹਾ ਸੀ। ਦਿਨ ਦੇ ਕਾਰੋਬਾਰ ਤੋਂ ਬਾਅਦ ਐੱਸਐਂਡਪੀ 500 ਇੰਡੈਕਸ 1.34 ਫੀਸਦੀ ਦੀ ਕਮਜ਼ੋਰੀ ਦੇ ਨਾਲ 4,314.60 ‘ਤੇ, ਨੈਸਡੈਕ 219.45 ਅੰਕ ਜਾਂ 1.62 ਫੀਸਦੀ ਦੀ ਗਿਰਾਵਟ ਨਾਲ 13,314.30 ਅੰਕਾਂ ਦੇ ਪੱਧਰ ‘ਤੇ ਅਤੇ ਡਾਓ ਜੋਂਸ ਫਿਊਚਰਜ਼ ਅੱਜ 0.15 ਫੀਸਦੀ ਡਿੱਗ ਕੇ 33,615.25 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ।
ਜ਼ਿਕਰਯੋਗ ਹੈ ਕਿ ਅਮਰੀਕੀ ਬਾਂਡ ਯੀਲਡ ਵਿੱਚ ਜ਼ਬਰਦਸਤ ਵਾਧਾ ਦਰਜ ਕੀਤਾ ਗਿਆ ਹੈ। 10 ਸਾਲਾ ਬਾਂਡ ਯੀਲਡ 4.9 ਫੀਸਦੀ ਦੇ ਪੱਧਰ ‘ਤੇ ਪਹੁੰਚ ਗਿਆ ਹੈ, ਜੋ ਪਿਛਲੇ 16 ਸਾਲਾਂ ‘ਚ ਸਭ ਤੋਂ ਉੱਚਾ ਪੱਧਰ ਹੈ। ਇਸੇ ਤਰ੍ਹਾਂ 2 ਸਾਲਾਂ ਦੇ ਟ੍ਰੇਜ਼ਰੀ ਯੀਲਡ 5.22 ਫੀਸਦੀ ਦੇ ਉੱਚ ਪੱਧਰ ‘ਤੇ ਪਹੁੰਚ ਗਈ ਹੈ। ਇਹ 2016 ਤੋਂ ਬਾਅਦ 2-ਸਾਲ ਦੇ ਟ੍ਰੇਜ਼ਰੀ ਯੀਲਡ ਦਾ ਸਭ ਤੋਂ ਉੱਚਾ ਪੱਧਰ ਹੈ। ਮੰਨਿਆ ਜਾ ਰਿਹਾ ਹੈ ਕਿ ਹਾਲ ਹੀ ‘ਚ ਜਾਰੀ ਆਰਥਿਕ ਅੰਕੜਿਆਂ ਕਾਰਨ ਅਮਰੀਕੀ ਬਾਜ਼ਾਰ ‘ਚ ਅਨਿਸ਼ਚਿਤਤਾ ਦਾ ਮਾਹੌਲ ਬਣ ਗਿਆ ਹੈ, ਜਿਸ ਕਾਰਨ ਨਿਵੇਸ਼ਕ ਬਿਕਵਾਲੀ ਕਰਕੇ ਆਪਣਾ ਪੈਸਾ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।
ਅਮਰੀਕੀ ਬਾਜ਼ਾਰ ਦੀ ਤਰ੍ਹਾਂ ਯੂਰਪੀ ਬਾਜ਼ਾਰ ਵੀ ਪਿਛਲੇ ਸੈਸ਼ਨ ਦੌਰਾਨ ਦਬਾਅ ‘ਚ ਕਾਰੋਬਾਰ ਕਰਦੇ ਰਹੇ। ਐੱਫਟੀਐੱਸਈ ਇੰਡੈਕਸ 87.21 ਅੰਕ ਜਾਂ 1.15 ਫੀਸਦੀ ਦੀ ਕਮਜ਼ੋਰੀ ਨਾਲ 7,588 ‘ਤੇ, ਸੀਏਸੀ ਸੂਚਕਾਂਕ 0.91 ਫੀਸਦੀ ਦੀ ਗਿਰਾਵਟ ਦੇ ਨਾਲ 6,965.99 ਅੰਕਾਂ ‘ਤੇ ਅਤੇ ਡੀਏਐਕਸ ਇੰਡੈਕਸ 156.78 ਅੰਕ ਜਾਂ 1.04 ਫੀਸਦੀ ਡਿੱਗ ਕੇ 15,094.91 ਅੰਕ ਦੇ ਪੱਧਰ ‘ਤੇ ਬੰਦ ਹੋਇਆ।
ਏਸ਼ੀਆਈ ਬਾਜ਼ਾਰਾਂ ‘ਚ ਅੱਜ ਵੀ ਕਮਜ਼ੋਰੀ ਜਾਰੀ ਹੈ। ਗਿਫਟ ਨਿਫਟੀ 0.13 ਫੀਸਦੀ ਦੀ ਕਮਜ਼ੋਰੀ ਦੇ ਨਾਲ 19,568.50 ਦੇ ਪੱਧਰ ‘ਤੇ, ਤਾਈਵਾਨ ਵੇਟਿਡ ਇੰਡੈਕਸ 0.15 ਫੀਸਦੀ ਡਿੱਗ ਕੇ 16,416.48 ਅੰਕਾਂ ਦੇ ਪੱਧਰ ‘ਤੇ, ਨਿੱਕੇਈ ਇੰਡੈਕਸ 557.51 ਅੰਕ ਜਾਂ 1.74 ਫੀਸਦੀ ਡਿੱਗ ਕੇ 31,484.74 ਅੰਕ ਦੇ ਪੱਧਰ ‘ਤੇ, ਹੈਂਗ ਸੇਂਗ ਇੰਡੈਕਸ 345.77 ਅੰਕ ਜਾਂ 1.95 ਫੀਸਦੀ ਦੀ ਭਾਰੀ ਗਿਰਾਵਟ ਨਾਲ 17,386.75 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ।
ਉੱਥੇ ਹੀ ਕੋਸਪੀ ਇੰਡੈਕਸ ਵੀ 1.77 ਫੀਸਦੀ ਦੀ ਗਿਰਾਵਟ ਨਾਲ 2,419.01 ਅੰਕ ਦੇ ਪੱਧਰ ‘ਤੇ, ਸ਼ੰਘਾਈ ਕੰਪੋਜ਼ਿਟ ਇੰਡੈਕਸ 1.23 ਫੀਸਦੀ ਦੀ ਕਮਜ਼ੋਰੀ ਦੇ ਨਾਲ 3,021.55 ਅੰਕ ਦੇ ਪੱਧਰ ‘ਤੇ, ਸਟ੍ਰੇਟਸ ਟਾਈਮਜ਼ ਇੰਡੈਕਸ1.14 ਫੀਸਦੀ ਦੀ ਗਿਰਾਵਟ ਨਾਲ 3,100.92 ਅੰਕ ‘ਤੇ, ਸੈੱਟ ਕੰਪੋਜ਼ਿਟ ਇੰਡੈਕਸ 0.92 ਫੀਸਦੀ ਦੀ ਕਮਜ਼ੋਰੀ ਨਾਲ 1,424.63 ਅੰਕਾਂ ਦੇ ਪੱਧਰ ‘ਤੇ ਅਤੇ ਜਕਾਰਤਾ ਕੰਪੋਜ਼ਿਟ ਇੰਡੈਕਸ 0.80 ਫੀਸਦੀ ਦੀ ਗਿਰਾਵਟ ਨਾਲ 6,872.18 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
