ਮੁਹਾਲੀ, 06 ਅਕਤੂਬਰ । ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜਾਰੀ ਕੀਤੇ ਆਦੇਸ਼ਾਂ ਅਤੇ ਡਾਇਰੈਕਟਰ, ਉਦਯੋਗ ਅਤੇ ਵਣਜ ਵਿਭਾਗ, ਪੰਜਾਬ, ਚੰਡੀਗੜ ਵੱਲੋਂ ਜਾਰੀ ਕੀਤੀ ਦਿਸ਼ਾ ਨਿਰਦੇਸ਼ਾ ਅਨੁਸਾਰ ਦੀਵਾਲੀ/ਗੁਰਪੁਰਬ ਦੇ ਮੌਕੇ ਤੇ ਆਰਜ਼ੀ ਪਟਾਖਿਆਂ ਦੀਆਂ ਦੁਕਾਨਾਂ ਲਗਾਉਣ ਲਈ ਆਰਜ਼ੀ ਲਾਇਸੰਸ ਜਾਰੀ ਕਰਨ ਲਈ ਡਰਾਅ ਕੱਢਣ ਦੀ ਮਿਤੀ 26 ਅਕਤੂਬਰ ਨੂੰ ਦੁਪਹਿਰ 12 ਵਜੇ ਨਿਰਧਾਰਤ ਕੀਤੀ ਗਈ ਹੈ।
ਜਿਲ੍ਹਾ ਮੈਜਿਸਟਰੇਟ ਆਸ਼ਿਕਾ ਜੈਨ ਨੇ ਕਿਹਾ ਕਿ ਕੇਵਲ ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਚਾਹਵਾਨ ਵਿਅਕਤੀ ਪੰਜਾਬ ਸਰਕਾਰ ਦੀ ਵੈਬਸਾਈਟ ਤੋਂ ਐਪਲੀਕੇਸ਼ਨ ਫਾਰਮ (ਜੋ ਕਿ ਟੈਂਪਰੇਰੀ ਲਾਇਸੰਸ ਫਾਰ ਸੇਲ ਆਫ ਫਾਇਰ ਕਰੈਕਰਸ ਤਹਿਤ ਅਪਲੋਡ ਹੈ) ਨੂੰ ਡਾਊਨਲੋਡ ਕਰਕੇ 17 ਤੋਂ 19 ਅਕਤੂਬਰ ਤੱਕ ਆਪਣੀਆਂ ਦਰਖਾਸਤਾਂ, ਰਿਹਾਇਸ਼ ਦੇ ਘੱਟੋ ਘੱਟ ਦੋ ਸਬੂਤਾਂ ਸਮੇਤ ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵੱਖ ਵੱਖ ਸੇਵਾ ਕੇਂਦਰਾਂ ਵਿਖੇ ਪੇਸ਼ ਕਰ ਸਕਦੇ ਹਨ। ਨਿਰਧਾਰਤ ਸਮੇਂ ਤੋਂ ਬਾਅਦ ਪ੍ਰਾਪਤ ਦਰਖਾਸਤਾਂ ਪ੍ਰਵਾਨ ਨਹੀਂ ਕੀਤੀਆਂ ਜਾਣਗੀਆਂ।
