ਬਰਨਾਲਾ, 05 ਅਕਤੂਬਰ (ਹਿ. ਸ.)। ਬਰਨਾਲਾ ‘ਚ ਟਰੇਨ ਦੀ ਲਪੇਟ ‘ਚ ਆਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਟਰੇਨ ਬਠਿੰਡਾ ਤੋਂ ਪਟਿਆਲਾ ਵੱਲ ਜਾ ਰਹੀ ਸੀ। ਇਹ ਹਾਦਸਾ ਅੱਜ ਵੀਰਵਾਰ ਸਵੇਰੇ ਕਰੀਬ 9 ਵਜੇ ਗੋਬਿੰਦ ਕਲੋਨੀ ਨੇੜੇ ਵਾਪਰਿਆ। ਮ੍ਰਿਤਕ ਨੌਜਵਾਨ ਦੀ ਪਛਾਣ ਜਸ਼ਨਪ੍ਰੀਤ ਸਿੰਘ ਵਜੋਂ ਹੋਈ ਹੈ।
ਉਹ ਬਾਜਾ ਖਾਨਾ ਰੋਡ ਤੋਂ ਬਰਨਾਲਾ ਐਸਡੀ ਕਾਲਜ ਜਾ ਰਿਹਾ ਸੀ।ਇਸ ਦੌਰਾਨ ਬਠਿੰਡਾ ਤੋਂ ਆਉਣ ਵਾਲੀ ਰੇਲਗੱਡੀ ਦਾ ਉਸਨੂੰ ਪਤਾ ਨਹੀਂ ਚੱਲਿਆ। ਗੋਬਿੰਦ ਕਲੋਨੀ ਗਲੀ ਨੰਬਰ 3 ਨੇੜੇ ਟਰੇਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੇ ਸਰੀਰ ਦੇ ਦੋ ਟੁਕੜੇ ਹੋ ਗਏ। ਉਸ ਕੋਲੋਂ ਮੋਬਾਈਲ ਫ਼ੋਨ ਵੀ ਨਹੀਂ ਮਿਲਿਆ ਹੈ। ਰੇਲਵੇ ਪੁਲੀਸ ਨੇ ਦੱਸਿਆ ਕਿ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
