cliqindia
  • English
  • Hindi
  • Punjabi
  • Marathi
  • German
  • Gujarati
  • Urdu
  • Telugu
  • Bengali
  • Kannada
  • Odia
  • Assamese
  • Nepali
  • Spanish
  • French
  • Japanese
  • Arabic
  • Home
  • Noida
  • Breaking
  • National
    • New India
  • International
  • Entertainment
  • Crime
  • Business
  • Sports
Notification
cliqindia
  • Home
  • Noida
  • Breaking
  • National
    • New India
  • International
  • Entertainment
  • Crime
  • Business
  • Sports
  • Home
  • Noida
  • Breaking
  • National
    • New India
  • International
  • Entertainment
  • Crime
  • Business
  • Sports
  • Noida
  • Breaking
  • National
  • International
  • Entertainment
  • Crime
  • Business
  • Sports
CliQ INDIA Sites > CliQ INDIA Punjabi > Regional > ਐਥਲੈਟਿਕਸ ‘ਚ 55 ਸਾਲ ਉਮਰ ਵਰਗ ਦੀ 100 ਮੀਟਰ ਦੌੜ ‘ਚ ਜਸਵੰਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ
Regional

ਐਥਲੈਟਿਕਸ ‘ਚ 55 ਸਾਲ ਉਮਰ ਵਰਗ ਦੀ 100 ਮੀਟਰ ਦੌੜ ‘ਚ ਜਸਵੰਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ

CliQ INDIA
Last updated: October 1, 2023 2:44 am
CliQ INDIA
Share
4 Min Read
SHARE

ਪਟਿਆਲਾ, 30 ਸਤੰਬਰ (ਹਿ. ਸ.)। ਪਟਿਆਲਾ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਚੱਲ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਅੱਜ ਪੰਜਵੇਂ ਦਿਨ ਵੱਖ ਵੱਖ ਉਮਰ ਵਰਗ (ਅੰਡਰ 14,ਅੰਡਰ 17, ਅੰਡਰ 21, ਅੰਡਰ 21-30, ਅੰਡਰ 31-40, ਅੰਡਰ 41-55, ਅੰਡਰ 56-65 ਅਤੇ ਅੰਡਰ 65 ਸਾਲ ਤੋਂ ਉਪਰ) ਦੇ ਖਿਡਾਰੀ ਅਤੇ ਖਿਡਾਰਨਾਂ ਨੇ ਵੱਖ-ਵੱਖ ਵੈਨਿਯੂ ਤੇ 25 ਖੇਡਾਂ (ਖੋਹ-ਖੋਹ,ਸਰਕਲ ਕਬੱਡੀ, ਨੈਸ਼ਨਲ ਕਬੱਡੀ, ਐਥਲੈਟਿਕਸ, ਫੁੱਟਬਾਲ, ਵਾਲੀਬਾਲ ਸਮੈਸਿੰਗ, ਵਾਲੀਬਾਲ ਸ਼ੂਟਿੰਗ, ਤੈਰਾਕੀ, ਕਿੱਕ ਬਾਕਸਿੰਗ, ਪਾਵਰ ਲਿਫ਼ਟਿੰਗ, ਬਾਕਸਿੰਗ, ਪਾਵਰ ਲਿਫ਼ਟਿੰਗ, ਕੁਸ਼ਤੀ, ਹੈਂਡਬਾਲ, ਬਾਸਕਟਬਾਲ, ਲਾਅਨ ਟੈਨਿਸ, ਚੈਸ, ਵੇਟ ਲਿਫ਼ਟਿੰਗ, ਹਾਕੀ, ਜੂਡੋ, ਸਾਫਟਬਾਲ, ਗਤਕਾ, ਟੇਬਲ ਟੈਨਿਸ, ਨੈਟਬਾਲ ਤੇ ਬੈਡਮਿੰਟਨ ਵਿੱਚ ਹਿੱਸਾ ਲਿਆ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਐਥਲੈਟਿਕਸ ਦੇ ਮੁਕਾਬਲਿਆਂ ਵਿੱਚ 50 ਸਾਲ ਉਮਰ ਵਰਗ ਤੋਂ ਵੱਧ ਉਮਰ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਖਿਡਾਰੀਆਂ ਵੱਲੋਂ ਬੜੇ ਉਤਸ਼ਾਹ ਨਾਲ ਭਾਗ ਲਿਆ ਗਿਆ। 55-65 ਉਮਰ ਵਰਗ ਵਿੱਚ 100 ਮੀਟਰ ਈਵੈਂਟ ਵਿੱਚ ਜਸਵੰਤ ਸਿੰਘ ਨੇ 15.85 ਸੈਕਿੰਡ ਵਿੱਚ ਪਹਿਲਾ ਸਥਾਨ, ਵੀਲੀਅਮਜੀਤ ਸਿੰਘ ਨੇ 17.45 ਸੈਕਿੰਡ ਵਿੱਚ ਦੂਜਾ ਅਤੇ ਨਿਰਮਲ ਸਿੰਘ ਨੇ 18.17 ਸੈਕਿੰਡ ਵਿੱਚ ਦੋੜ ਕੇ ਤੀਜਾ ਸਥਾਨ ਪ੍ਰਾਪਤ ਕੀਤਾ। 56-65 ਉਮਰ ਵਰਗ ਦੇ 800 ਮੀਟਰ ਈਵੈਂਟ ਵਿੱਚ ਹੰਸਰਾਜ ਨੇ 3:27.36 ਮਿੰਟਾਂ ਵਿੱਚ ਦੋੜ ਕੇ ਸੋਨੇ ਦਾ ਤਮਗਾ, ਜਸਬੀਰ ਸਿੰਘ ਨੇ 3:31.23 ਮਿੰਟਾਂ ਵਿੱਚ ਚਾਂਦੀ ਦਾ ਅਤੇ ਜੰਟ ਸਿੰਘ ਨੇ 3:55.36 ਮਿੰਟਾਂ ਵਿੱਚ ਦੋੜ ਕੇ ਕਾਂਸੀ ਦਾ ਤਮਗਾ ਜਿੱਤਿਆ। 56-65 ਉਮਰ ਵਰਗ ਵਿੱਚ ਨਿਰਮਲ ਸਿੰਘ ਨੇ 1:29.35 ਮਿੰਟਾਂ ਵਿੱਚ ਗੋਲਡ ਮੈਡਲ, ਜਸਬੀਰ ਸਿੰਘ ਨੇ 1:31.05 ਮਿੰਟਾਂ ਵਿੱਚ ਸਿਲਵਰ ਮੈਡਲ ਅਤੇ ਵੀਲੀਅਮ ਜੀਤ ਸਿੰਘ ਨੇ 1:32.21 ਮਿੰਟਾਂ ਵਿੱਚ ਬਰਾਊਨਜ ਮੈਡਲ ਪ੍ਰਾਪਤ ਕੀਤਾ। 56-65 ਉਮਰ ਵਰਗ ਦੇ ਸ਼ਾਟਪੁੱਟ ਈਵੈਂਟ ਵਿੱਚ ਗਮਦੂਰ ਸਿੰਘ ਨੇ 12.30 ਮੀਟਰ ਸੁੱਟ ਕੇ ਸੋਨੇ ਦਾ, ਫਲੂਲ ਸਿੰਘ ਨੇ 10.20 ਮੀਟਰ ਨਾਲ ਚਾਂਦੀ ਦਾ ਅਤੇ ਗੁਰਚਰਨ ਸਿੰਘ ਨੇ 9.60 ਮੀਟਰ ਨਾਲ ਕਾਂਸੀ ਦਾ ਤਮਗਾ ਜਿੱਤਿਆ। 56-65 ਉਮਰ ਵਰਗ ਔਰਤਾਂ ਦੇ ਸ਼ਾਟਪੁੱਟ ਈਵੈਂਟ ਵਿੱਚ ਪ੍ਰਭਜੋਤ ਕੋਰ ਨੇ 5.78 ਮੀਟਰ ਨਾਲ ਸੋਨੇ ਦਾ ਅਤੇ ਸੁਨੀਲ ਕੁਮਾਰੀ ਨੇ 4.05 ਮੀਟਰ ਨਾਲ ਚਾਂਦੀ ਦਾ ਤਮਗਾ ਜਿੱਤਿਆ।65 ਸਾਲ ਤੋਂ ਉਪਰ ਉਮਰ ਵਰਗ ਵਿੱਚ ਤਰਸੇਮ ਚੰਦ ਨੇ 4:09.46 ਮਿੰਟਾਂ ਨਾਲ ਗੋਲਡ ਮੈਡਲ, ਮੁਖਤਿਆਰ ਸਿੰਘ ਨੇ 4:49.37 ਮਿੰਟਾਂ ਵਿੱਚ ਸਿਲਵਰ ਅਤੇ ਗੁਰਮੀਤ ਸਿੰਘ ਨੇ 5:36.62 ਮਿੰਟਾਂ ਵਿੱਚ ਬਰਾਊਨਜ ਮੈਡਲ ਪ੍ਰਾਪਤ ਕੀਤਾ।

ਫੁੱਟਬਾਲ ਦੀ ਗੇਮ ਵਿੱਚ ਅੱਜ ਬੜੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ। ਅੰਡਰ-21-30 ਉਮਰ ਵਰਗ ਵਿੱਚ ਅੱਜ ਪਹਿਲੇ ਸੈਮੀਫਾਈਨਲ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਨੇ ਪੋਲੋ ਗਰਾਊਂਡ ਪਟਿਆਲਾ ਦੀ ਟੀਮ ਨੂੰ 3-0 ਨਾਲ ਮਾਤ ਦੇ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਉੱਥੇ ਹੀ ਸਨੌਰ ਦੀ ਟੀਮ ਨੇ ਮਸਾਣੀਆਂ ਦੀ ਟੀਮ ਨੂੰ 4-2 ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚੇ।ਅੰਡਰ-21 ਦੇ ਮੁਕਾਬਲਿਆਂ ਵਿੱਚ ਦਲਬੀਰ ਸਿੰਘ ਅਕੈਡਮੀ ਨੇ ਸਮਾਣਾ ਦੀ ਟੀਮ ਨੂੰ 4-0 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਲਾਅਨ ਟੈਨਿਸ ਦੇ ਖੇਡ ਮੁਕਾਬਲਿਆਂ ਵਿੱਚ ਅੰਡਰ 31-40 ਸਾਲ ਉਮਰ ਵਰਗ ਵਿੱਚ ਇੰਦਰਜੋਤ ਸਿੰਘ ਨੇ ਸੋਨੇ ਦਾ, ਸ਼ਰਨਵੀਰ ਸਿੰਘ ਨੇ ਚਾਂਦੀ ਦਾ ਅਤੇ ਹਰਸਿਮਰਨਜੀਤ ਸਿੰਘ ਨੇ ਕਾਂਸੀ ਦਾ ਤਮਗਾ ਜਿੱਤਿਆ। ਅੰਡਰ 41-55 ਉਮਰ ਵਰਗ ਔਰਤਾਂ ਦੇ ਮੁਕਾਬਲਿਆਂ ਵਿੱਚ ਪਰਮਜੀਤ ਕੋਰ ਨੇ ਗੋਲਡ ਮੈਡਲ ਅਤੇ ਡਾ. ਮੋਨਿਕਾ ਨੇ ਚਾਂਦੀ ਦਾ ਤਮਗਾ ਜਿੱਤਿਆ। 56-65 ਸਾਲ ਉਮਰ ਵਰਗ ਵਿੱਚ ਬਬੀਤਾ ਰਾਣੀ ਨੇ ਪਹਿਲਾ ਸਥਾਨ ਅਤੇ ਅਨੂ ਸਹਿਗਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਅੰਡਰ 56-65 ਸਾਲ ਉਮਰ ਵਰਗ ਮੈਨ ਮੁਕਾਬਲੇ ਵਿੱਚ ਰਾਜਨ ਜੈਨ ਨੇ ਸੋਨੇ ਦਾ, ਡਾ. ਅਰੁਨ ਬਾਂਸਲ ਨੇ ਚਾਂਦੀ ਦਾ ਜਦੋਂਕਿ ਪ੍ਰੇਮ ਇੰਦਰ ਸਿੰਘ ਨੇ ਕਾਂਸੀ ਦਾ ਤਮਗਾ ਜਿੱਤਿਆ।

ਹਾਕੀ ਦੇ ਅੰਡਰ-14 ਸਾਲ ਉਮਰ ਵਰਗ ਦੇ ਮੁਕਾਬਲੇ ਵਿੱਚ ਨਾਭਾ ਨੇ ਪਟਿਆਲਾ ਨੂੰ 3-2 ਨਾਲ ਹਰਾ ਕੇ ਸੋਨੇ ਦਾ ਜਦੋਂਕਿ ਪਾਤੜਾਂ ਨੇ ਰਾਜਪੁਰਾ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ। ਫੁੱਟਬਾਲ ਲੜਕੀਆਂ ਦੇ ਅੰਡਰ-17 ਉਮਰ ਵਰਗ ਵਿੱਚ ਬਹਾਦਰਗੜ੍ਹ ਦੀ ਟੀਮ ਨੇ ਪਾਤੜਾਂ ਨੂੰ 1-0 ਨਾਲ ਹਰਾ ਕੇ ਗੋਲਡ ਮੈਡਲ ਜਦੋਂਕਿ ਸਮਾਣਾ ਨੇ ਪਟਿਆਲਾ ਸ਼ਹਿਰੀ ਨੂੰ 3-0 ਨਾਲ ਹਰਾ ਕੇ ਬਰਾਊਨਜ ਮੈਡਲ ਪ੍ਰਾਪਤ ਕੀਤਾ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ

Sign Up For Daily Newsletter

Be keep up! Get the latest breaking news delivered straight to your inbox.
[mc4wp_form]
By signing up, you agree to our Terms of Use and acknowledge the data practices in our Privacy Policy. You may unsubscribe at any time.
Share This Article
Facebook Whatsapp Whatsapp Telegram Copy Link Print
Share
What do you think?
Love0
Sad0
Happy0
Angry0
Wink0
Previous Article ਪੀਏਟੀਏ ਟ੍ਰੈਵਲ ਮਾਰਟ 2023 ਦੀ ਮੇਜ਼ਬਾਨੀ ਕਰੇਗਾ ਸੈਰ-ਸਪਾਟਾ ਮੰਤਰਾਲਾ, 4 ਤੋਂ 6 ਅਕਤੂਬਰ ਤੱਕ ਪ੍ਰਗਤੀ ਮੈਦਾਨ ਵਿਖੇ ਹੋਵੇਗਾ ਸਮਾਗਮ
Next Article ਛੱਤੀਸਗੜ੍ਹ ਵਿੱਚ ਪਰਿਵਰਤਨ ਤੈਅ : ਪ੍ਰਧਾਨ ਮੰਤਰੀ
Leave a Comment Leave a Comment

Leave a Reply Cancel reply

Your email address will not be published. Required fields are marked *

Stay Connected

FacebookLike
XFollow
InstagramFollow
YoutubeSubscribe
- Advertisement -
Ad imageAd image

Recent Posts

  • ਬਿਹਾਰ ਏਆਈ ਸੰਮੇਲਨ 2026 ਪਟਨਾ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ, ਹੁਨਰ ਅਤੇ ਆਰਥਿਕ ਵਿਕਾਸ ਨੂੰ ਪ੍ਰਦਰਸ਼ਿਤ ਕਰੇਗਾ
  • ਰਾਜਨਾਥ ਸਿੰਘ ਮੇਕ ਇਨ ਇੰਡੀਆ ਦੇ ਤਹਿਤ ਸ਼ਿਰਦੀ ਰੱਖਿਆ ਫੈਕਟਰੀ ਦਾ ਉਦਘਾਟਨ ਕਰਨਗੇ
  • ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਰਣਨੀਤਕ ਕਵਾਡ ਅਤੇ ਦੁਵੱਲੇ ਗੱਲਬਾਤ ਲਈ ਭਾਰਤ ਪਹੁੰਚੇ
  • ਪ੍ਰਧਾਨ ਮੰਤਰੀ ਮੋਦੀ ਰੋਜ਼ਗਾਰ ਮੇਲਾ 2026: ਦੇਸ਼ ਭਰ ਵਿੱਚ 51,000 ਨਿਯੁਕਤੀ ਪੱਤਰ ਵੰਡੇ ਜਾਣਗੇ
  • ਗੌਤਮ ਬੁੱਧ ਨਗਰ ਨੇ ਟੀਬੀ ਮੁਕਤ ਪੰਚਾਇਤ ਮੁਹਿੰਮ ਤਹਿਤ 17 ਪਿੰਡਾਂ ਨੂੰ ਸਨਮਾਨਿਤ ਕੀਤਾ

Recent Comments

No comments to show.

//

We are rapidly growing digital news startup that is dedicated to providing reliable, unbiased, and real-time news to our audience.

We are rapidly growing digital news startup that is dedicated to providing reliable, unbiased, and real-time news to our audience.

Sign Up for Our Newsletter

Sign Up for Our Newsletter

Subscribe to our newsletter to get our newest articles instantly!

cliqindia

Follow US

Follow US

© 2026 cliQ India. All Rights Reserved.

CliQ INDIA Punjabi
  • English – अंग्रेज़ी
  • Hindi – हिंदी
  • Punjabi – ਪੰਜਾਬੀ
  • Marathi – मराठी
  • German – Deutsch
  • Gujarati – ગુજરાતી
  • Urdu – اردو
  • Telugu – తెలుగు
  • Bengali – বাংলা
  • Kannada – ಕನ್ನಡ
  • Odia – ଓଡିଆ
  • Assamese – অসমীয়া
  • Nepali – नेपाली
  • Spanish – Española
  • French – Français
  • Japanese – フランス語
  • Arabic – فرنسي
Welcome Back!

Sign in to your account

Username or Email Address
Password

Lost your password?