ਵਾਸ਼ਿੰਗਟਨ, 29 ਸਤੰਬਰ (ਹਿ. ਸ.)। ਅਮਰੀਕਾ ਦੇ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਨੇ ਭਾਰਤੀ ਮੂਲ ਦੇ ਕੈਂਸਰ ਡਾਕਟਰ ਕਮਲ ਮੇਂਘਰਾਜਾਨੀ ਸਮੇਤ 15 ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ 2023 ਲਈ ਵ੍ਹਾਈਟ ਹਾਊਸ ਫੈਲੋ ਵਜੋਂ ਨਾਮਜ਼ਦ ਕੀਤਾ ਹੈ। ਇਹ ਜਾਣਕਾਰੀ ਮੇਂਘਾਰਾਜਾਨੀ ਦੇ ਐਕਸ ਹੈਂਡਲ ’ਤੇ ਸ਼ੇਅਰ ਕੀਤੀ ਗਈ ਜਾਣਕਾਰੀ ਦੇ ਆਧਾਰ ’ਤੇ ਅਮਰੀਕੀ ਮੀਡੀਆ ਰਿਪੋਰਟਾਂ ਵਿੱਚ ਦਿੱਤੀ ਗਈ ਹੈ।
ਰਿਪੋਰਟਾਂ ਮੁਤਾਬਕ ਆਫਿਸ ਆਫ ਸਾਇੰਸ ਐਂਡ ਟੈਕਨਾਲੋਜੀ ਪਾਲਿਸੀ ’ਚ ਨਿਯੁਕਤ ਮੇਂਘਾਰਾਜਾਨੀ ਲਿਊਕੇਮੀਆ ਤੋਂ ਪੀੜਤ ਮਰੀਜ਼ਾਂ ਦਾ ਇਲਾਜ ਕਰਦੀ ਹਨ। ਉਹ ਵ੍ਹਾਈਟ ਹਾਊਸ ਦੇ ਸਟਾਫ਼, ਕੈਬਨਿਟ ਸਕੱਤਰਾਂ ਅਤੇ ਹੋਰ ਉੱਚ ਪ੍ਰਬੰਧਕੀ ਅਧਿਕਾਰੀਆਂ ਨਾਲ ਇੱਕ ਸਾਲ ਤੱਕ ਕੰਮ ਕਰਨਗੇ।
ਨਿਊਯਾਰਕ ਵਿੱਚ ਰਹਿਣ ਵਾਲੀ ਮੇਂਘਾਰਾਜਾਨੀ 15 ਉੱਘੇ ਚੁਣੇ ਗਏ ਪ੍ਰਤਿਭਾਸ਼ਾਲੀ ਅਤੇ ਨਿਪੁੰਨ ਨੌਜਵਾਨਾਂ ਵਿੱਚੋਂ ਇਕਲੌਤੀ ਭਾਰਤੀ ਮੂਲ ਦੀ ਹਨ। ਮੇਂਘਾਰਾਜਾਨੀ ਨੇ ਵ੍ਹਾਈਟ ਹਾਊਸ ਦੀ ਘੋਸ਼ਣਾ ਤੋਂ ਬਾਅਦ ਇੰਸਟਾਗ੍ਰਾਮ ’ਤੇ ਪੋਸਟ ਕੀਤਾ। ‘ਰਾਸ਼ਟਰਪਤੀ ਬਿਡੇਨ ਨੇ ਵ੍ਹਾਈਟ ਹਾਊਸ ਫੈਲੋ ਵਜੋਂ ਮੇਰੀ ਨਿਯੁਕਤੀ ਦੀ ਘੋਸ਼ਣਾ ਕੀਤੀ।’’
ਉਨ੍ਹਾਂ ਕਿਹਾ ਕਿ ਮੈਂ ਕੈਂਸਰ ਮੂਨਸ਼ਾਟ ਅਤੇ ਹੈਲਥ ਆਊਟਕਮ ਟੀਮਾਂ ਨਾਲ ਆਪਣੀ ਨਵੀਂ ਭੂਮਿਕਾ ਵਿੱਚ ਮਰੀਜ਼ਾਂ ਦੀ ਸੇਵਾ ਕਰਨ ਲਈ ਉਤਸ਼ਾਹਿਤ ਹਾਂ। ਖਾਸ ਤੌਰ ’ਤੇ ਮੈਮੋਰੀਅਲ ਸਲੋਅਨ ਕੇਟਰਿੰਗ ਕੈਂਸਰ ਸੈਂਟਰ ਦੀ ਫੈਕਲਟੀ ਦੇ ਦੌਰਾਨ, ਕਮਲ ਨੇ ਛੇਤੀ ਨਿਦਾਨ ਅਤੇ ਰੋਕਥਾਮ ’ਤੇ ਕੇਂਦ੍ਰਿਤ ਕੈਂਸਰ ਖੋਜ ਵੀ ਕੀਤੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
