ਨਵੀਂ ਦਿੱਲੀ, 27 ਸਤੰਬਰ (ਹਿ. ਸ.)। ਯੂਐੱਨਐੱਫਪੀਏ ਇੰਡੀਆ ਨੇ ਬੁੱਧਵਾਰ ਨੂੰ ਇੱਥੇ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਪਾਪੂਲੇਸ਼ਨ ਸਾਇੰਸਜ਼ (ਆਈਆਈਪੀਐੱਸ) ਦੇ ਸਹਿਯੋਗ ਨਾਲ ਇੱਥੇ ਬਹੁਤ-ਉਡੀਕੀ ‘ਇੰਡੀਆ ਏਜਿੰਗ ਰਿਪੋਰਟ 2023’ ਜਾਰੀ ਕੀਤੀ। ਇਹ ਰਿਪੋਰਟ ਭਾਰਤ ਵਿੱਚ ਬਜ਼ੁਰਗਾਂ ਦੀ ਦੇਖਭਾਲ ਨਾਲ ਸਬੰਧਤ ਚੁਣੌਤੀਆਂ, ਮੌਕਿਆਂ ਅਤੇ ਸੰਸਥਾਗਤ ਕਾਰਵਾਈਆਂ ਨੂੰ ਉਜਾਗਰ ਕਰਦੀ ਹੈ। ਸੌਰਭ ਗਰਗ, ਸਕੱਤਰ, ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ, ਭਾਰਤ ਸਰਕਾਰ ਅਤੇ ਐਂਡਰੀਆ ਐਮ. ਵੋਜਨਾਰ, ਕੰਟਰੀ ਡਾਇਰੈਕਟਰ, ਯੂਐੱਨਐੱਫਪੀਏ ਦੇ ਭਾਰਤ ਪ੍ਰਤੀਨਿਧੀ ਅਤੇ ਐਂਡਰੀਆ ਐਮ. ਵੋਜਨਾਰ, ਕੰਟਰੀ ਡਾਇਰੈਕਟਰ, ਭੂਟਾਨ ਨੇ ਸਾਂਝੇ ਤੌਰ ’ਤੇ ਰਿਪੋਰਟ ਜਾਰੀ ਕੀਤੀ।
ਦਰਅਸਲ, ਭਾਰਤ ਜਨਸੰਖਿਆ ਤਬਦੀਲੀ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਇਸ ਲਈ, ਇਹ ਰਿਪੋਰਟ ਭਾਰਤ ਵਿੱਚ ਬਜ਼ੁਰਗਾਂ ਦੇ ਰਹਿਣ-ਸਹਿਣ ਦੀਆਂ ਸਥਿਤੀਆਂ ਅਤੇ ਤੰਦਰੁਸਤੀ ਦੀ ਡੂੰਘਾਈ ਨਾਲ ਸਮੀਖਿਆ ਕਰਦੀ ਹੈ। ਇਹ ਰਿਪੋਰਟ ਭਾਰਤ ਵਿੱਚ ਲੰਮੀ ਉਮਰ ਦੇ ਸਰਵੇਖਣ (ਐੱਲਏਐੱਸਆਈ), 2017-18, ਭਾਰਤ ਦੀ ਮਰਦਮਸ਼ੁਮਾਰੀ, ਭਾਰਤ ਸਰਕਾਰ ਦੁਆਰਾ ਆਬਾਦੀ ਅਨੁਮਾਨ (2011-2036) ਅਤੇ ਸੰਯੁਕਤ ਰਾਸ਼ਟਰ ਆਰਥਿਕ ਅਤੇ ਵਿਸ਼ਵ ਆਬਾਦੀ ਆਉਟਲੁੱਕ 2022 ਤੋਂ ਉਪਲਬਧ ਤਾਜ਼ਾ ਅੰਕੜਿਆਂ ’ਤੇ ਆਧਾਰਿਤ ਹੈ। ਅਸਲ ਅੰਕੜਿਆਂ ’ਤੇ ਆਧਾਰਿਤ ਇੰਡੀਆ ਏਜਿੰਗ ਰਿਪੋਰਟ 2023, ਭਾਰਤੀ ਬਜ਼ੁਰਗਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਦਾ ਵਿਸ਼ਲੇਸ਼ਣ ਕਰਦੀ ਹੈ ਅਤੇ ਸਾਰੇ ਹਿੱਸੇਦਾਰਾਂ ਦੀ ਭੂਮਿਕਾ ਨੂੰ ਉਜਾਗਰ ਕਰਦੀ ਹੈ।
ਰਿਪੋਰਟ ਦੇ ਵਿਸ਼ਲੇਸ਼ਣ ਤੋਂ ਬਜ਼ੁਰਗਾਂ ਦੀ ਭਲਾਈ ਨਾਲ ਸਬੰਧਤ ਜੋ ਮੁੱਖ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ’ਚ ਬਜ਼ੁਰਗ ਨਾਗਰਿਕਾਂ ਦੀਆਂ ਸਿਹਤ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਜੇਰੀਏਟ੍ਰਿਕ ਦੇਖਭਾਲ ਵਿੱਚ ਟ੍ਰੇਂਨਡ ਮੈਨਪਾਵਰ, ਬਜ਼ੁਰਗ ਆਬਾਦੀ ਦੇ ਸਿਹਤ, ਵਿੱਤੀ ਸਸ਼ਕਤੀਕਰਨ ਅਤੇ ਸਮਰੱਥਾ ਨਿਰਮਾਣ ਨਾਲ ਸਬੰਧਤ ਕਈ ਸਰਕਾਰੀ ਯੋਜਨਾਵਾਂ ਅਤੇ ਨੀਤੀਆਂ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਕਮਿਊਨਿਟੀ-ਆਧਾਰਿਤ ਸੰਸਥਾਵਾਂ ਦੁਆਰਾ ਕੰਪਿਊਟਰ ਅਤੇ ਇੰਟਰਨੈਟ ਵਰਤੋਂ ਸੈਸ਼ਨਾਂ ਰਾਹੀਂ ਬਜ਼ੁਰਗਾਂ ਦੇ ਡਿਜੀਟਲ ਸਸ਼ਕਤੀਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਗਿਆ ਹੈ। ਇੱਥੇ ਇਹ ਵੀ ਜ਼ਰੂਰੀ ਮੰਨਿਆ ਗਿਆ ਹੈ ਕਿ ਬਜ਼ੁਰਗਾਂ ਦੀ ਭਲਾਈ ਲਈ ਨੀਤੀਆਂ ਨੂੰ ਰੂਪ ਦੇਣ ਲਈ ਸਮਰਪਿਤ ਮੰਤਰੀ ਪੱਧਰੀ ਕਮੇਟੀਆਂ ਅਤੇ ਸਮਾਜਕ ਸਹਾਇਤਾ, ਬਿਰਧ ਆਸ਼ਰਮਾਂ ਅਤੇ ਬਜ਼ੁਰਗਾਂ ਨਾਲ ਦੁਰਵਿਵਹਾਰ ਆਦਿ ਬਾਰੇ ਜਾਗਰੂਕਤਾ ਮੁਹਿੰਮਾਂ ਲਈ ਕਾਰਪੋਰੇਟ ਯਤਨ ਹੋਣ।
ਇਸ ਮੌਕੇ ਬੋਲਦਿਆਂ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੇ ਸਕੱਤਰ, ਸੌਰਭ ਗਰਗ ਨੇ ਕਿਹਾ, “ਜਿਵੇਂ ਜਿਵੇਂ ਭਾਰਤੀਆਂ ਦੀ ਉਮਰ ਵਧ ਰਹੀ ਹੈ, ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਸਾਡੀ ਬਜ਼ੁਰਗ ਆਬਾਦੀ ਨੂੰ ਸਿਹਤਮੰਦ, ਸਨਮਾਨਜਨਕ ਅਤੇ ਸੰਪੂਰਨ ਜੀਵਨ ਜਿਉਣ ਲਈ ਲੋੜੀਂਦੀ ਦੇਖਭਾਲ ਅਤੇ ਸਹੂਲਤਾਂ ਮਿਲਣ।” ਮੈਂ ਇਸ ਖੋਜ ’ਤੇ ਰਿਪੋਰਟ ਕਰਨ ਲਈ ਯੂਐੱਨਐੱਫਪੀਏ ਇੰਡੀਆ ਟੀਮ ਨੂੰ ਵਧਾਈ ਦਿੰਦਾ ਹਾਂ ਅਤੇ ਇਸ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਲਈ ਸਾਰੇ ਹਿੱਸੇਦਾਰਾਂ ਨੂੰ ਮਿਲ ਕੇ ਕੰਮ ਕਰਨ ਦੀ ਅਪੀਲ ਕਰਦਾ ਹਾਂ।’’
ਯੂਐੱਨਐੱਫਪੀਏ ਦੇ ਭਾਰਤ ਪ੍ਰਤੀਨਿਧੀ ਅਤੇ ਭੂਟਾਨ ਦੇ ਕੰਟਰੀ ਡਾਇਰੈਕਟਰ, ਐਂਡਰੀਆ ਐਮ. ਵੋਜਨਰ ਨੇ ਟਿੱਪਣੀ ਕੀਤੀ ਕਿ ਰਿਪੋਰਟ ਨੀਤੀ ਨਿਰਮਾਤਾਵਾਂ, ਸਮਾਜਿਕ ਸੰਸਥਾਵਾਂ, ਸਰਕਾਰ ਅਤੇ ਪ੍ਰਬੰਧਕਾਂ ਅਤੇ ਬਜ਼ੁਰਗਾਂ ਦੀ ਦੇਖਭਾਲ ਵਿੱਚ ਸ਼ਾਮਲ ਸਾਰੇ ਹਿੱਸੇਦਾਰਾਂ ਲਈ ਇੱਕ ਕੀਮਤੀ ਸਰੋਤ ਹੈ। ਸਮਾਜ ਅਤੇ ਦੇਸ਼ ਦੇ ਨਿਰਮਾਣ ਵਿੱਚ ਬਜ਼ੁਰਗਾਂ ਨੇ ਅਹਿਮ ਯੋਗਦਾਨ ਪਾਇਆ ਹੈ। ਸਾਨੂੰ ਉਨ੍ਹਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰਨੀ ਪਵੇਗੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
