ਹਾਂਗਜ਼ੂ, 28 ਸਤੰਬਰ (ਹਿ. ਸ.)। ਭਾਰਤੀ ਮਹਿਲਾ ਬੈਡਮਿੰਟਨ ਟੀਮ ਨੇ ਵੀਰਵਾਰ ਨੂੰ ਰਾਊਂਡ ਆਫ 16 ਦੇ ਮੈਚ ’ਚ ਮੰਗੋਲੀਆ ਨੂੰ 3-0 ਨਾਲ ਹਰਾ ਕੇ ਏਸ਼ੀਆਈ ਖੇਡਾਂ ਦੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕਰ ਲਿਆ। ਤਿੰਨੋਂ ਭਾਰਤੀ ਖਿਡਾਰਨਾਂ ਪੀਵੀ ਸਿੰਧੂ, ਅਸ਼ਮਿਤਾ ਚਾਲਿਹਾ ਅਤੇ ਅਨੁਪਮਾ ਉਪਾਧਿਆਏ ਨੇ ਸਿੱਧੇ ਸੈੱਟਾਂ ਵਿੱਚ ਜਿੱਤ ਕੇ ਆਖਰੀ 08 ਵਿੱਚ ਪ੍ਰਵੇਸ਼ ਕੀਤਾ।
ਪਹਿਲੇ ਸਿੰਗਲ ਮੈਚ ਵਿੱਚ ਭਾਰਤੀ ਸਟਾਰ ਖਿਡਾਰਨ ਪੀ. ਵੀ. ਸਿੰਧੂ ਦਾ ਸਾਹਮਣਾ ਮਿਗਮਾਰਟਸੇਰੇਨ ਗਨਬਾਤਰ ਨਾਲ ਹੋਇਆ। ਸਿੰਧੂ ਨੇ ਗਨਬਾਤਰ ਨੂੰ ਸਿਰਫ਼ 20 ਮਿੰਟਾਂ ਵਿੱਚ ਆਸਾਨੀ ਨਾਲ 21-2, 21-3 ਨਾਲ ਹਰਾ ਕੇ ਭਾਰਤ ਨੂੰ 1-0 ਨਾਲ ਅੱਗੇ ਕਰ ਲਿਆ। ਦੂਜੇ ਮੈਚ ’ਚ ਨੌਜਵਾਨ ਅਸ਼ਮਿਤਾ ਚਾਲਿਹਾ ਦਾ ਸਾਹਮਣਾ ਖੇਰਲੇਨ ਦਰਖਨਬਾਤਰ ਨਾਲ ਹੋਇਆ। ਅਸ਼ਮਿਤਾ ਨੇ ਖੇਰਲੇਨ ਦਰਖਾਨਬਾਤਰ ਨੂੰ 21 ਮਿੰਟਾਂ ਵਿੱਚ 21-2, 21-3 ਨਾਲ ਹਰਾ ਕੇ ਭਾਰਤ ਦੀ ਬੜ੍ਹਤ 2-0 ਨਾਲ ਵਧਾ ਦਿੱਤੀ। ਤੀਜੇ ਮੈਚ ’ਚ ਅਨੁਪਮਾ ਉਪਾਧਿਆਏ ਨੇ 22 ਮਿੰਟ ’ਚ ਖੁਲਾੰਗੂ ਬਾਤਰ ਨੂੰ 21-0, 21-2 ਨਾਲ ਹਰਾਇਆ। ਇਸ ਜਿੱਤ ਨਾਲ ਭਾਰਤ ਇਹ ਮੈਚ 3-0 ਨਾਲ ਜਿੱਤ ਕੇ ਆਖਰੀ 8 ਵਿੱਚ ਪਹੁੰਚ ਗਿਆ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
