ਕੰਪਾਲਾ, 05 ਦਸੰਬਰ (ਹਿ.ਸ.)। ਯੁਗਾਂਡਾ ਨੇ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਟੀ 20 ਮਹਿਲਾ ਵਿਸ਼ਵ ਕੱਪ ਕੁਆਲੀਫਾਇਰ ਲਈ 14 ਖਿਡਾਰੀਆਂ ਦੀ ਰਾਸ਼ਟਰੀ ਟੀਮ ਦਾ ਐਲਾਨ ਕੀਤਾ ਹੈ। ਕੋਚ ਲਾਰੈਂਸ ਸੇਸੇਮਾਟਿੰਬਾ ਨੇ 7 ਤੋਂ 17 ਦਸੰਬਰ ਤੱਕ ਐਂਟੇਬੇ ਕ੍ਰਿਕਟ ਓਵਲ ‘ਚ ਹੋਣ ਵਾਲੇ ਕੁਆਲੀਫਾਇਰ ਤੋਂ ਪਹਿਲਾਂ ਸੋਮਵਾਰ ਨੂੰ ਟੀਮ ਦਾ ਐਲਾਨ ਕੀਤਾ।
ਸੇਸੇਮਾਟਿੰਬਾ ਨੇ ਸਿਨਹੂਆ ਨੂੰ ਦੱਸਿਆ, ਅਸੀਂ ਇਸ ਟੀਮ ਨੂੰ ਤਿਆਰ ਕਰਨ ਲਈ ਬਹੁਤ ਮਿਹਨਤ ਕਰ ਰਹੇ ਹਾਂ ਅਤੇ ਅੰਤ ਵਿੱਚ ਅਸੀਂ ਅਜਿਹੇ ਖਿਡਾਰੀਆਂ ਦੀ ਚੋਣ ਕੀਤੀ ਹੈ ਜੋ ਸਾਨੂੰ ਵਿਸ਼ਵਾਸ ਹੈ ਕਿ ਉਹ ਕੁਆਲੀਫਾਇਰ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਤਿਆਰ ਹਨ।
ਯੁਗਾਂਡਾ ਨਾਮੀਬੀਆ, ਨਾਈਜੀਰੀਆ ਅਤੇ ਰਵਾਂਡਾ ਦੇ ਨਾਲ ਗਰੁੱਪ ਬੀ ‘ਚ ਹੈ ਅਤੇ ਇਸ ਦੀ ਕਪਤਾਨੀ ਕੌਂਸੀ ਅਵੇਕੋ ਕਰਨਗੇ। ਗਰੁੱਪ ਏ ਵਿੱਚ ਜ਼ਿੰਬਾਬਵੇ, ਤਨਜ਼ਾਨੀਆ, ਬੋਤਸਵਾਨਾ ਅਤੇ ਕੀਨੀਆ ਸ਼ਾਮਲ ਹਨ।ਚੋ ਟੀ ਦੀਆਂ ਦੋ ਟੀਮਾਂ ਅਗਲੇ ਸਾਲ ਦੁਬਈ ਵਿੱਚ ਹੋਣ ਵਾਲੇ ਗਲੋਬਲ ਕੁਆਲੀਫਾਇਰ ਲਈ ਕੁਆਲੀਫਾਈ ਕਰਨਗੀਆਂ। ਬੰਗਲਾਦੇਸ਼ 2024 ਟੀ-20 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ।
ਯੂਗਾਂਡਾ ਕ੍ਰਿਕਟ ਸੰਘ ਦੇ ਸੀਈਓ ਐਲਨ ਮੁਗੁਮੇ ਨੇ ਕਿਹਾ, ਅਸੀਂ ਇਹ ਯਕੀਨੀ ਬਣਾਉਣ ਲਈ ਸਭ ਕੁਝ ਕੀਤਾ ਹੈ ਕਿ ਅਸੀਂ ਚੰਗੇ ਮੇਜ਼ਬਾਨ ਹਾਂ ਅਤੇ ਇੱਕ ਮਜ਼ਬੂਤ ਟੀਮ ਨੂੰ ਵੀ ਮੈਦਾਨ ਵਿੱਚ ਉਤਾਰਾਂਗੇ ਜੋ ਕੁਆਲੀਫਾਇਰ ਦੇ ਅਗਲੇ ਪੜਾਅ ਲਈ ਕੁਆਲੀਫਾਈ ਕਰ ਸਕੇ।
ਯੂਗਾਂਡਾ ਦੀ ਟੀਮ ਇਸ ਪ੍ਰਕਾਰ ਹੈ:
ਕੇਵਿਨ ਅਵਿਨੋ, ਪ੍ਰੋਸਕੋਵੀਆ ਅਲਾਕੋ, ਆਇਰੀਨ ਅਲੂਮੋ, ਜੈਨੇਟ ਮਬਾਬਾਜ਼ੀ, ਐਵਲਿਨ ਐਨੀਪੋ, ਕੌਂਸੀ ਅਵੇਕੋ (ਕਪਤਾਨ), ਪੈਟ੍ਰੀਸੀਆ ਮਾਲਮੇਕੀਆ, ਇਮੇਕਯੁਲੇਟ ਨਕਿਸੁਯੂਲੱ, ਸਟੈਫਨੀ ਨਮਪੀਨਾ, ਲੋਰਨਾ ਅਨਾਇਤ, ਰੀਤਾ ਮੁਸਾਮਾਲੀ, ਐਸਤੇਰ ਇਲੋਕੂ, ਮਾਲੀਸਾ ਏਰੀਓਕੋਟ, ਸਾਰਾ ਅਕੀਤੇਂਗ। ਯੂਗਾਂਡਾ 10 ਦਸੰਬਰ ਨੂੰ ਰਵਾਂਡਾ ਵਿਰੁੱਧ ਕੁਆਲੀਫਾਇਰ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
