ਨਵੀਂ ਦਿੱਲੀ, 26 ਨਵੰਬਰ (ਹਿ.ਸ.)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2024 ਨਿਲਾਮੀ ਤੋਂ ਪਹਿਲਾਂ ਖਿਡਾਰੀਆਂ ਦਾ ਆਦਾਨ-ਪ੍ਰਦਾਨ (ਟ੍ਰੇਡ) ਜਾਰੀ ਹੈ। ਰਾਇਲ ਚੈਲੰਜਰਜ਼ ਬੰਗਲੌਰ (ਆਰਸੀਬੀ) ਅਤੇ ਸਨਰਾਈਜ਼ਰਜ਼ ਹੈਦਰਾਬਾਦ (ਐੱਸਆਰਐੱਚ) ਵਿਚਾਲੇ ਇਕ-ਇਕ ਖਿਡਾਰੀ ਦਾ ਅਦਲਾ-ਬਦਲੀ ਕੀਤਾ ਗਿਆ ਹੈ। ਆਲਰਾਊਂਡਰ ਸ਼ਾਹਬਾਜ਼ ਅਹਿਮਦ ਰਾਇਲ ਚੈਲੰਜਰਜ਼ ਬੈਂਗਲੁਰੂ ਤੋਂ ਸਨਰਾਈਜ਼ਰਸ ਹੈਦਰਾਬਾਦ ਚਲੇ ਗਏ ਹਨ, ਜਦੋਂ ਕਿ ਐੱਸਆਰਐੱਚ ਦੇ ਮਯੰਕ ਡਾਗਰ ਹੁਣ ਆਰਸੀਬੀ ‘ਚ ਚਲੇ ਗਏ ਹਨ।
ਐਤਵਾਰ ਨੂੰ ਆਈਪੀਐੱਲ ਰਿਲੀਜ਼ ਦੇ ਅਨੁਸਾਰ ਸ਼ਾਹਬਾਜ਼ ਅਹਿਮਦ ਦਾ 2024 ਦੇ ਆਈਪੀਐੱਲ ਸੀਜ਼ਨ ਤੋਂ ਪਹਿਲਾਂ ਇੰਡੀਅਨ ਪ੍ਰੀਮੀਅਰ ਲੀਗ ਵਪਾਰ ਵਿੰਡੋ ਦੌਰਾਨ ਰਾਇਲ ਚੈਲੇਂਜਰਜ਼ ਬੰਗਲੌਰ ਤੋਂ ਸਨਰਾਈਜ਼ਰਜ਼ ਹੈਦਰਾਬਾਦ ਵਿੱਚ ਟ੍ਰੇਡ ਕਰ ਲਿਆ ਹੈ, ਜਦੋਂ ਕਿ ਮਯੰਕ ਡਾਗਰ ਦਾ ਐੱਸਆਰਐੱਚ ਤੋਂ ਆਰਸੀਬੀ ’ਚ ਟ੍ਰੇਡ ਕਰ ਲਿਆ ਗਿਆ ਹੈ।
ਸ਼ਾਹਬਾਜ਼ ਨੇ ਹੁਣ ਤੱਕ 39 ਆਈਪੀਐੱਲ ਮੈਚ ਖੇਡੇ ਹਨ ਅਤੇ ਉਨ੍ਹਾਂ ਦੇ ਨਾਮ 14 ਆਈਪੀਐੱਲ ਵਿਕਟਾਂ ਹਨ। 2020 ਤੋਂ ਆਰਸੀਬੀ ਦੀ ਨੁਮਾਇੰਦਗੀ ਕਰਨ ਤੋਂ ਬਾਅਦ, ਉਨ੍ਹਾਂ ਨੂੰ ਹੁਣ ਉਨ੍ਹਾਂ ਦੀ ਮੌਜੂਦਾ ਫੀਸ ’ਤੇ ਐੱਸਆਰਐੱਚ ’ਚ ਟ੍ਰੇਡ ਕੀਤਾ ਗਿਆ ਹੈ। ਮਯੰਕ ਆਪਣੀ ਮੌਜੂਦਾ ਫੀਸ ‘ਤੇ ਐੱਸਆਰਐੱਚ ਤੋਂ ਆਰਸੀਬੀ ਵਿੱਚ ਸ਼ਾਮਲ ਹੋਏ ਹਨ। ਇਹ ਸੱਜੇ ਹੱਥ ਦਾ ਆਲਰਾਊਂਡਰ ਪਹਿਲਾਂ ਕਿੰਗਜ਼ ਇਲੈਵਨ ਪੰਜਾਬ (ਹੁਣ ਪੰਜਾਬ ਕਿੰਗਜ਼) ਦਾ ਹਿੱਸਾ ਰਹਿ ਚੁੱਕਾ ਹੈ। 2023 ਦੇ ਆਈਪੀਐੱਲ ਸੀਜ਼ਨ ਵਿੱਚ ਉਨ੍ਹਾਂ ਨੇ ਸਿਰਫ 3 ਮੈਚ ਖੇਡੇ ਅਤੇ 1 ਵਿਕਟ ਪ੍ਰਾਪਤ ਕੀਤੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
