ਨਵੀਂ ਦਿੱਲੀ, 08 ਦਸੰਬਰ (ਹਿ. ਸ.))। ਪਹਿਲੀ ਹਾਕੀ ਇੰਡੀਆ ਸਬ ਜੂਨੀਅਰ ਪੁਰਸ਼ ਅਕੈਡਮੀ ਚੈਂਪੀਅਨਸ਼ਿਪ 2023 ਦੇ ਛੇਵੇਂ ਦਿਨ (ਜ਼ੋਨ ਏ) ’ਚ ਰਾਊਂਡਗਲਾਸ ਪੰਜਾਬ ਹਾਕੀ ਕਲੱਬ ਅਕੈਡਮੀ ਨੇ ਸਬ ਜੂਨੀਅਰ ਵਰਗ ਵਿੱਚ ਆਪਣਾ ਮੈਚ ਜਿੱਤ ਕੇ ਪੂਲ ਬੀ ਵਿੱਚ ਸਿਖਰ ‘ਤੇ ਪਹੁੰਚ ਕੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ।
ਰਾਊਂਡਗਲਾਸ ਪੰਜਾਬ ਹਾਕੀ ਕਲੱਬ ਅਕੈਡਮੀ ਨੇ ਲਗਾਤਾਰ ਤਿੰਨ ਮੈਚ ਜਿੱਤੇ:
ਸਬ ਜੂਨੀਅਰ ਵਰਗ ਵਿੱਚ ਰਾਊਂਡਗਲਾਸ ਪੰਜਾਬ ਹਾਕੀ ਕਲੱਬ ਅਕੈਡਮੀ ਨੇ ਘੁੰਮਣਹੇੜਾ ਰਾਈਜ਼ਰਜ਼ ਅਕੈਡਮੀ ਨੂੰ 10-1 ਨਾਲ ਹਰਾਇਆ। ਘੁੰਮਣਹੇੜਾ ਰਾਈਜ਼ਰਜ਼ ਅਕੈਡਮੀ ਦੇ ਯੁਵਰਾਜ ਸਿੰਘ (6′) ਨੇ ਮੈਚ ਦਾ ਪਹਿਲਾ ਗੋਲ ਕੀਤਾ, ਪਰ ਮੈਚ ਵਿਚ ਇਹ ਉਨ੍ਹਾਂ ਲਈ ਖੁਸ਼ੀ ਦਾ ਇਕਲੌਤਾ ਪਲ ਸੀ ਕਿਉਂਕਿ ਰਾਊਂਡਗਲਾਸ ਪੰਜਾਬ ਹਾਕੀ ਕਲੱਬ ਅਕੈਡਮੀ ਨੇ ਇਸ ਤੋਂ ਬਾਅਦ 10 ਗੋਲ ਕੀਤੇ। ਪੰਜਾਬ ਲਈ ਅਮਨਦੀਪ (14′, 47′, 49′) ਨੇ ਤਿੰਨ, ਸੰਨੀ (36′, 60′) ਨੇ ਦੋ, ਚਰਨਜੀਤ ਸਿੰਘ (8′), ਗੁਰਜੋਤ ਸਿੰਘ (11′), ਸੈਮੂਅਲ (16′), ਰਾਜਭਰ ਸਾਜਨ ਨੇ (27′) ਅਤੇ ਵਰਿੰਦਰ ਸਿੰਘ (51′) ਨੇ 1-1 ਗੋਲ ਕੀਤਾ। ਪੰਜਾਬ ਨੇ ਪੂਲ ਬੀ ‘ਚ ਸਿਖਰ ‘ਤੇ ਰਹਿ ਕੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ। ਇਸ ਦੌਰਾਨ ਹਾਰ ਦੇ ਬਾਵਜੂਦ ਘੁੰਮਣਹੇੜਾ ਰਾਈਜ਼ਰਜ਼ ਅਕੈਡਮੀ ਨੇ ਆਪਣੇ ਪੂਲ ਵਿੱਚ ਦੂਜਾ ਸਥਾਨ ਹਾਸਲ ਕਰਕੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ।
ਹੁਣ 09 ਦਸੰਬਰ ਨੂੰ ਪਹਿਲੇ ਸੈਮੀਫਾਈਨਲ ਵਿੱਚ ਐੱਚ. ਆਰ. ਹਾਕੀ ਅਕੈਡਮੀ ਦਾ ਸਾਹਮਣਾ ਘੁਮਾਣਹੇੜਾ ਰਾਈਜ਼ਰਜ਼ ਅਕੈਡਮੀ ਨਾਲ ਹੋਵੇਗਾ ਅਤੇ ਦੂਜੇ ਸੈਮੀਫਾਈਨਲ ਵਿੱਚ ਰਾਊਂਡਗਲਾਸ ਪੰਜਾਬ ਹਾਕੀ ਕਲੱਬ ਅਕੈਡਮੀ ਦਾ ਸਾਹਮਣਾ ਰਾਜਾ ਕਰਨ ਹਾਕੀ ਅਕੈਡਮੀ ਨਾਲ ਹੋਵੇਗਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
