ਨਵੀਂ ਦਿੱਲੀ, 5 ਜਨਵਰੀ (ਹਿ.ਸ.)। ਦੂਜੀ ਖੇਲੋ ਇੰਡੀਆ ਸਬ ਜੂਨੀਅਰ ਮਹਿਲਾ ਹਾਕੀ ਲੀਗ ਦੇ 5ਵੇਂ ਦਿਨ ਫੇਜ਼ -2 ’ਚ ਸਾਈ ਸ਼ਕਤੀ ਟੀਮ ਅਤੇ ਅਨੰਤਪੁਰ ਸਪੋਰਟਸ ਅਕੈਡਮੀ ਨੇ ਆਪੋ-ਆਪਣੇ ਮੈਚ ਜਿੱਤੇ, ਜਦਕਿ ਓਡੀਸ਼ਾ ਨੇਵਲ ਟਾਟਾ ਹਾਕੀ ਹਾਈ ਪਰਫਾਰਮੈਂਸ ਸੈਂਟਰ ਨੇ ਸਾਈ ਬਾਲ ਟੀਮ ਨਾਲ ਡਰਾਅ ਖੇਡਿਆ।
ਸਾਈ ਸ਼ਕਤੀ ਟੀਮ ਨੇ ਸ਼ਾਨਦਾਰ ਜਿੱਤ ਕੀਤੀ ਦਰਜ
ਦਿਨ ਦੇ ਪਹਿਲੇ ਮੈਚ ਵਿੱਚ ਸਾਈ ਸ਼ਕਤੀ ਟੀਮ ਨੇ ਪ੍ਰੀਤਮ ਸਿਵਾਚ ਹਾਕੀ ਅਕੈਡਮੀ ਨੂੰ 7-0 ਨਾਲ ਹਰਾਇਆ। ਪੂਰਨਿਮਾ ਯਾਦਵ (28′, 43′, 53′) ਨੇ ਹੈਟ੍ਰਿਕ ਬਣਾਈ, ਜਦਕਿ ਬਿਨਾਤੀ ਮਿੰਜ (9′), ਭਵਿਆ (10′), ਪ੍ਰਿਅੰਕਾ (36′) ਅਤੇ ਕੈਪਟਨ ਕਾਜਲ (54′) ਨੇ ਇਕ-ਇਕ ਗੋਲ ਕੀਤਾ।
ਓਡੀਸ਼ਾ ਨੇਵਲ ਅਤੇ ਸਾਈ ਬਾਲ ਟੀਮ ਨੇ ਖੇਡਿਆ ਗੋਲ ਰਹਿਤ ਡਰਾਅ :
ਦਿਨ ਦੇ ਦੂਜੇ ਮੈਚ ਵਿੱਚ ਓਡੀਸ਼ਾ ਨੇਵਲ ਟਾਟਾ ਹਾਕੀ ਹਾਈ ਪਰਫਾਰਮੈਂਸ ਸੈਂਟਰ ਨੇ ਸਾਈ ਬਾਲ ਟੀਮ ਨਾਲ 0-0 ਨਾਲ ਡਰਾਅ ਖੇਡਿਆ। ਪਿਛਲੇ ਦਿਨ ਆਪਣੇ-ਆਪਣੇ ਮੈਚ ਜਿੱਤਣ ਤੋਂ ਬਾਅਦ ਚੰਗੀ ਫਾਰਮ ‘ਚ ਇਸ ਮੈਚ ‘ਚ ਆ ਰਹੀਆਂ ਦੋਵੇਂ ਟੀਮਾਂ ਆਪਣੀ ਜਿੱਤ ਦਾ ਸਿਲਸਿਲਾ ਬਣਾਉਣ ਲਈ ਯਤਨਸ਼ੀਲ ਸਨ। ਹਾਲਾਂਕਿ, ਦੋਵਾਂ ਟੀਮਾਂ ਦੇ ਮਜ਼ਬੂਤ ਰੱਖਿਆਤਮਕ ਪ੍ਰਦਰਸ਼ਨ ਦੀ ਬਦੌਲਤ ਮੈਚ ਬਿਨਾਂ ਕੋਈ ਗੋਲ ਕੀਤੇ ਡਰਾਅ ‘ਤੇ ਸਮਾਪਤ ਹੋ ਗਿਆ।
ਅਨੰਤਪੁਰ ਸਪੋਰਟਸ ਅਕੈਡਮੀ ਨੇ ਭਾਈ ਬਹਿਲੋ ਹਾਕੀ ਅਕੈਡਮੀ ਭਗਤਾ ਨੂੰ ਹਰਾਇਆ :
ਦਿਨ ਦੇ ਤੀਜੇ ਮੈਚ ਵਿੱਚ ਅਨੰਤਪੁਰ ਸਪੋਰਟਸ ਅਕੈਡਮੀ ਨੇ ਭਾਈ ਬਹਿਲੋ ਹਾਕੀ ਅਕੈਡਮੀ ਭਗਤਾ ਨੂੰ 4-1 ਨਾਲ ਹਰਾਇਆ। ਮੈਚ ਦਾ ਪਹਿਲਾ ਗੋਲ ਭਾਈ ਬਹਿਲੋ ਹਾਕੀ ਅਕੈਡਮੀ ਭਗਤਾ ਲਈ ਜਾਨਵੀ (6′) ਨੇ ਕੀਤਾ, ਪਰ ਅਨੰਤਪੁਰ ਸਪੋਰਟਸ ਅਕੈਡਮੀ ਲਈ ਪੀ. ਮਧੁਰਿਮਾ ਬਾਈ (15′, 53′) ਅਤੇ ਐਮ. ਵੈਸ਼ਨਵੀ (17′, 59′) ਨੇ ਗੋਲ ਕਰਕੇ ਆਪਣੀ ਟੀਮ ਨੂੰ 4-1 ਨਾਲ ਜਿੱਤ ਦਿਵਾਈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
