ਹਾਂਗਜ਼ੂ, 26 ਸਤੰਬਰ (ਹਿ.ਸ.)। ਭਾਰਤੀ ਪੁਰਸ਼ ਹਾਕੀ ਟੀਮ ਨੇ ਮੰਗਲਵਾਰ ਨੂੰ ਹਾਂਗਜ਼ੂ ਵਿੱਚ 19ਵੀਆਂ ਏਸ਼ਿਆਈ ਖੇਡਾਂ ਵਿੱਚ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਆਪਣੇ ਦੂਜੇ ਮੈਚ ਵਿੱਚ ਸਿੰਗਾਪੁਰ ਨੂੰ 16-1 ਨਾਲ ਹਰਾਇਆ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਐਤਵਾਰ ਨੂੰ ਓਪਨਿੰਗ ਮੈਚ ’ਚ ਉਜ਼ਬੇਕਿਸਤਾਨ ਨੂੰ 16-0 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ।
ਸਿੰਗਾਪੁਰ ਖ਼ਿਲਾਫ਼ ਮੈਚ ਵਿੱਚ ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ ਨੇ ਚਾਰ ਤੇ ਮਨਦੀਪ ਸਿੰਘ ਨੇ ਤਿੰਨ ਗੋਲ ਕੀਤੇ ਜਦਕਿ ਵਰੁਣ ਤੇ ਅਭਿਸ਼ੇਕ ਨੇ ਦੋ-ਦੋ ਗੋਲ ਕੀਤੇ। ਇਨ੍ਹਾਂ ਤੋਂ ਇਲਾਵਾ ਲਲਿਤ ਉਪਾਧਿਆਏ, ਗੁਰਜੰਟ ਸਿੰਘ, ਅਮਿਤ ਰੋਹੀਦਾਸ, ਸ਼ਮਸ਼ੇਰ ਸਿੰਘ ਅਤੇ ਸੁਮਿਤ ਨੇ 1-1 ਗੋਲ ਕੀਤਾ, ਜਦਕਿ ਸਿੰਗਾਪੁਰ ਲਈ ਇਕਲੌਤਾ ਗੋਲ ਮੁਹੰਮਦ ਨੇ ਕੀਤਾ। ਭਾਰਤੀ ਟੀਮ ਆਪਣੇ ਅਗਲੇ ਮੈਚ ਵਿੱਚ ਹੁਣ 28 ਸਤੰਬਰ ਨੂੰ ਜਾਪਾਨ ਨਾਲ ਭਿੜੇਗੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
