ਹਾਂਗਜ਼ੂ, 27 ਸਤੰਬਰ (ਹਿ. ਸ.)। ਨੇਪਾਲ ਦੇ ਦੀਪੇਂਦਰ ਸਿੰਘ ਐਰੀ ਨੇ ਬੁੱਧਵਾਰ ਨੂੰ ਏਸ਼ੀਆਈ ਖੇਡਾਂ ’ਚ ਮੰਗੋਲੀਆ ਖਿਲਾਫ ਟੀ-20 ਕ੍ਰਿਕਟ ’ਚ ਸਭ ਤੋਂ ਤੇਜ਼ ਅਰਧ ਸੈਂਕੜਾ ਸਿਰਫ 9 ਗੇਂਦਾਂ ’ਚ ਬਣਾਇਆ। ਦੀਪੇਂਦਰ ਸਿਰਫ 10 ਗੇਂਦਾਂ ’ਤੇ 52 ਦੌੜਾਂ ਬਣਾ ਕੇ ਅਜੇਤੂ ਰਹੇ, ਉਨ੍ਹਾਂ ਦੀ ਪਾਰੀ ’ਚ ਅੱਠ ਛੱਕੇ ਸ਼ਾਮਲ ਸਨ।
ਚੱਲ ਰਹੀਆਂ ਏਸ਼ਿਆਈ ਖੇਡਾਂ ਦੇ ਗਰੁੱਪ ਮੈਚ ਵਿੱਚ ਨੇਪਾਲ ਨੇ ਮੰਗੋਲੀਆ ਖ਼ਿਲਾਫ਼ ਸਿਰਫ਼ 20 ਓਵਰਾਂ ਵਿੱਚ 3 ਵਿਕਟਾਂ ’ਤੇ 314 ਦੌੜਾਂ ਦਾ ਵੱਡਾ ਸਕੋਰ ਬਣਾਇਆ। ਇਸ ਦੇ ਨਾਲ ਹੀ ਨੇਪਾਲੀ ਟੀਮ 300 ਦੌੜਾਂ ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਟੀਮ ਵੀ ਬਣ ਗਈ ਹੈ।
ਇਸ ਤੋਂ ਇਲਾਵਾ ਕੁਸ਼ਲ ਮੱਲਾ ਸਿਰਫ 34 ਗੇਂਦਾਂ ’ਚ ਅਜੇਤੂ ਸੈਂਕੜਾ ਲਗਾਉਣ ਵਾਲੇ ਟੀ-20 ਕ੍ਰਿਕਟ ’ਚ ਨੇਪਾਲ ਦੇ ਪਹਿਲੇ ਕ੍ਰਿਕਟਰ ਬਣੇ ਹਨ। ਜਵਾਬ ’ਚ ਮੰਗੋਲੀਆ ਦੀ ਟੀਮ 13.1 ਓਵਰਾਂ ’ਚ ਸਿਰਫ 41 ਦੌੜਾਂ ’ਤੇ ਆਲ ਆਊਟ ਹੋ ਗਈ ਅਤੇ ਨੇਪਾਲ ਨੇ 273 ਦੌੜਾਂ ਨਾਲ ਵੱਡੀ ਜਿੱਤ ਦਰਜ ਕੀਤੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
