ਮੁਹਾਲੀ, 04 ਅਕਤੂਬਰ (ਹਿ. ਸ.)। ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵੱਲੋਂ ਪੁਰਾਣੀਆਂ ਯਾਦਾਂ ਬੈਨਰ ਹੇਠ ਅਲੂਮਨੀ ਮੀਟ ਦਾ ਆਯੋਜਨ ਕੀਤਾ ਗਿਆ।ਦੇਸ਼ ਭਰ ਦੇ ਵੱਖ ਵੱਖ ਹਿੱਸਿਆਂ ਵਿਚ ਸੀਨੀਅਰ ਅਹੁਦਿਆਂ ਤੇ ਪਹੁੰਚ ਚੁੱਕੇ ਇਨ੍ਹਾਂ ਪ੍ਰੋਫੈਸ਼ਨਲ ਨੇ ਕੈਂਪਸ ਦੇ ਆਪਣੇ ਤਜਰਬਿਆਂ ਅਤੇ ਫੈਕਲਟੀ ਨਾਲ ਬਿਤਾਏ ਯਾਦਗਾਰੀ ਪਲਾਂ ਨੂੰ ਯਾਦ ਕਰਦੇ ਹੋਏ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਦੇ ਗੁਰ ਸਾਂਝੇ ਕੀਤੇ। ਇਸ ਮੌਕੇ ਤੇ ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ, ਐਮ ਡੀ ਅਰਸ਼ ਧਾਲੀਵਾਲ ਅਤੇ ਡਾਇਰੈਕਟਰ ਐਗਜ਼ੀਕਿਊਟਿਵ ਡਾ. ਨੀਰਜ ਸ਼ਰਮਾ ਨੇ ਨਵੇਂ ਅਤੇ ਪੁਰਾਣੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸਭ ਦੇ ਸੁਖੀ ਜੀਵਨ ਦੀ ਕਾਮਨਾ ਕੀਤੀ। ਸਾਬਕਾ ਵਿਦਿਆਰਥੀਆਂ ਨੇ ਫੈਕਲਟੀ ਮੈਂਬਰਾਂ ਅਤੇ ਕੈਂਪਸ ਮੈਨੇਜਮੈਂਟ ਨੂੰ ਬਿਹਤਰੀਨ ਸਿੱਖਿਆਂ ਦੇਣ ਅਤੇ ਬਿਹਤਰੀਨ ਪਲੇਸਮੈਂਟ ਲਈ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਦੌਰਾਨ ਮੌਜੂਦਾ ਵਿਦਿਆਰਥੀਆਂ ਨੇ ਆਪਣੇ ਸੀਨੀਅਰਜ਼ ਲਈ ਸਟੇਜ ਤੇ ਕਈ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤੇ। ਇਸ ਦੇ ਨਾਲ ਹੀ ਪ੍ਰਸਿੱਧ ਬੰਜਾਰਾ ਬੈਂਡ ਦੁਆਰਾ ਬੈਂਡ-ਪ੍ਰਫਾਰਮੈਂਸ ਦੇ ਨਾਲ ਲਾਈਵ ਪ੍ਰਾਫਰਮਸ ਦੇ ਕੇ ਸਾਰਿਆ ਦੇ ਮੌਨਰੰਜਨ ਕੀਤਾ। ਪ੍ਰਸਿੱਧ ਹਾਸਰਸ ਕਲਾਕਾਰ ਪਰਵਿੰਦਰ ਸਿੰਘ ਨੇ ਹਾਜ਼ਰੀਨ ਨੂੰ ਆਪਣੇ ਹਾਸੇ-ਮਜ਼ਾਕ ਨਾਲ ਵੰਡ ਕੇ ਸਮਾਗਮ ਵਿਚ ਹਾਸਾ-ਮਜ਼ਾਕ ਭਰਿਆ। ਇਸ ਦੇ ਨਾਲ ਹੀ ਪੁਰਾਣੇ ਵਿਦਿਆਰਥੀਆਂ ਨੇ ਵੀ ਸੀ ਜੀ ਸੀ ਝੰਜੇੜੀ ਵਿਚ ਬਿਤਾਏ ਸਮੇਂ ਨੂੰ ਯਾਦ ਕਰਦੇ ਹੋਏ ਕਈ ਦਿਲਚਸਪ ਪਹਿਲੂ ਆਪਣੇ ਪੁਰਾਣੇ ਸਾਥੀਆਂ ਨਾਲ ਸਾਂਝੇ ਕੀਤੇ। ਇਸ ਦੌਰਾਨ ਬਿਹਤਰੀਨ ਨੌਕਰੀਆਂ ਤੇ ਪਹੁੰਚ ਚੁੱਕੇ ਇੰਜੀਨੀਅਰਾਂ ਅਤੇ ਮੈਨੇਜਰਾਂ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਕਿੱਤੇ ਸਬੰਧੀ ਕਈ ਨੁਕਤੇ ਸਾਂਝੇ ਕਰਦੇ ਹੋਏ ਆਪਣੇ ਕੈਰੀਅਰ ਸ਼ੁਰੂਆਤ ਸਹੀ ਤਰੀਕੇ ਨਾਲ ਸ਼ੁਰੂ ਕਰਨ ਦੇ ਗੁਰ ਵੀ ਦੱਸੇ ।
ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸੀ ਜੀ ਸੀ ਝੰਜੇੜੀ ਨੂੰ ਸਦਾ ਹੀ ਆਪਣੇ ਵਿਦਿਆਰਥੀਆਂ ਤੇ ਮਾਣ ਰਿਹਾ ਹੈ ਅਤੇ ਅੱਜ ਉਨ੍ਹਾਂ ਨੂੰ ਇਸ ਕੈਂਪਸ ‘ਚ ਸਿੱਖਿਆਂ ਹਾਸਿਲ ਕਰਕੇ ਉੱਚੀਆਂ ਪਦਵੀਆਂ ਤੇ ਪਹੁੰਚੇ ਵਿਦਿਆਰਥੀਆਂ ਨੂੰ ਵੇਖ ਕੇ ਉਨ੍ਹਾਂ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ । ਇਸ ਮੌਕੇ ‘ਤੇ ਕਾਰਜਕਾਰੀ ਨਿਰਦੇਸ਼ਕ ਡਾ: ਨੀਰਜ ਸ਼ਰਮਾ ਨੇ ਕਿਹਾ ਕਿ ਕਿਸੇ ਵੀ ਵਿੱਦਿਅਕ ਅਦਾਰੇ ਦਾ ਰਿਸ਼ਤਾ ਉਸ ਦੇ ਵਿਦਿਆਰਥੀਆਂ ਲਈ ਮਾਂ ਵਰਗਾ ਹੁੰਦਾ ਹੈ ਅਤੇ ਕਿਸੇ ਵੀ ਵਿਅਕਤੀ ਦਾ ਜੀਵਨ ਭਰ ਇਹ ਰਿਸ਼ਤਾ ਬਰਕਰਾਰ ਰਹਿੰਦਾ ਹੈ।
ਐਮ ਡੀ ਅਰਸ਼ ਧਾਲੀਵਾਲ ਨੇ ਸਮਾਗਮ ਦੀ ਸਫਲਤਾ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਿਦਿਆਰਥੀ ਸੀ ਜੀ ਸੀ ਝੰਜੇੜੀ ਦੀ ਅਸਲ ਜਾਇਦਾਦ ਹਨ। ਉਨ੍ਹਾਂ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ ਸੀ ਜੀ ਸੀ ਝੰਜੇੜੀ ਦੀ ਅੱਜ ਵਿੱਦਿਅਕ, ਖੇਡਾਂ ਅਤੇ ਹੋਰ ਵਿੱਦਿਅਕ ਗਤੀਵਿਧੀਆਂ ਦੇ ਖੇਤਰ ਵਿਚ ਜੋ ਮਾਣਮੱਤਾ ਮਾਣ ਹੈ, ਉਹ ਸਿਰਫ਼ ਇਸ ਦੇ ਵਿਦਿਆਰਥੀਆਂ ਦੀ ਬਦੌਲਤ ਹੈ।
ਅੰਤ ਵਿਚ ਸਾਰੇ ਸਾਬਕਾ ਵਿਦਿਆਰਥੀਆਂ ਨੂੰ ਰਸ਼ਪਾਲ ਸਿੰਘ ਧਾਲੀਵਾਲ, ਪ੍ਰੈਜ਼ੀਡੈਂਟ ਵੱਲੋਂ ਪਿਆਰ ਅਤੇ ਅਸ਼ੀਰਵਾਦ ਦੇ ਪ੍ਰਤੀਕ ਵਜੋਂ ਯਾਦਗਾਰੀ ਚਿੰਨ੍ਹ ਦਿੱਤੇ ਗਏ।ਕਾਰਪੋਰੇਟ ਜਗਤ ਵਿਚ ਵਧੀਆਂ ਮੈਨੇਜਮੈਂਟ ਦੀਆਂ ਨੌਕਰੀਆਂ ਤੇ ਪਹੁੰਚ ਚੁੱਕੇ ਇਹ ਵਿਦਿਆਰਥੀ ਸਟੇਜ ਤੇ ਡਾਂਸ ਕਰਦੇ, ਦਿਲਚਸਪ ਗੇਮਾਂ ਖੇਡਦੇ ਅਤੇ ਹਾਸੇ ਖਿਲਾਰਦੇ ਆਪਣੇ ਵਿਦਿਆਰਥੀ ਜੀਵਨ ਵਿਚ ਵਾਪਸ ਚੱਲੇ ਗਏ।
ਹਿੰਦੂਸਥਾਨ ਸਮਾਚਾਰ/ਪੀ. ਐਸ. ਮਿੱਠਾ/ਸੰਜੀਵ
