ਖੰਨਾ, 28 ਨਵੰਬਰ (ਹਿ. ਸ.)। ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਵਲੋਂ ਸੀਨੀਅਰ ਕਾਂਗਰਸੀ ਆਗੂ ਸੰਜੇ ਸਹਿਗਲ ਨੂੰ ਉਨ੍ਹਾਂ ਦੇ ਕਾਂਗਰਸ ਜ਼ਿਲ੍ਹਾ ਖੰਨਾ ਉਪ ਪ੍ਰਧਾਨ ਪਾਰਟੀ ਬਣਨ ’ਤੇ ਮੂੰਹ ਮਿੱਠਾ ਕਰਵਾਕੇ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ। ਇਸ ਮੌਕੇ ’ਤੇ ਉਨ੍ਹਾਂ ਨੇ ਸਹਿਗਲ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਪਿਤਾ ਅਤੇ ਨਗਰ ਕੌਂਸਲ ਖੰਨਾ ਦੇ ਸਾਬਕਾ ਪ੍ਰਧਾਨ ਸਵ. ਕੇ. ਐੱਲ ਸਹਿਗਲ ਨੇ ਕਾਂਗਰਸ ਪਾਰਟੀ ਦੇ ਵੱਖ ਵੱਖ ਅਹੁਦਿਆਂ ’ਤੇ ਰਹਿੰਦਿਆਂ ਸੇਵਾ ਕੀਤੀ ਸੀ, ਸੰਜੇ ਸਹਿਗਲ ਵੀ ਉਨ੍ਹਾਂ ਦੇ ਪਦਚਿੰਨ੍ਹਾਂ ’ਤੇ ਚੱਲਦਿਆਂ ਪਾਰਟੀ ਪ੍ਰਤੀ ਆਪਣੀਆਂ ਸੇਵਾਵਾਂ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਆਪਣੇ ਪਿਤਾ ਦਾ ਨਾਮ ਰੋਸ਼ਨ ਕਰਨਗੇ।
ਇਸ ਮੌਕੇ ਸੀਨੀਅਰ ਆਗੂ ਅਨਿਲ ਸ਼ੁਕਲਾ, ਸ਼ਹਿਰੀ ਪ੍ਰਧਾਨ ਐਡਵੋਕੇਟ ਰਾਜੀਵ ਰਾਏ ਮਹਿਤਾ, ਬਲਬੀਰ ਸਿੰਘ ਭੱਟੀ, ਨਿਰਮਲ ਦੂਲੋ, ਸੀਨੀਅਰ ਆਗੂ ਤਜਿੰਦਰ ਸ਼ਰਮਾ ਵਲੋਂ ਵੀ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਰੁਪਿੰਦਰ ਸਿੰਘ ਰਾਜਾ ਗਿੱਲ, ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ, ਸਾਬਕਾ ਪ੍ਰਧਾਨ ਵਿਕਾਸ ਮਹਿਤਾ, ਵੇਦ ਪ੍ਰਕਾਸ਼, ਸੁਦਰਸ਼ਨ ਪੱਪੀ, ਕੌਂਸਲਰ ਹਰਦੀਪ ਸਿੰਘ ਨੀਨੂੰ, ਕੌਂਸਲਰ ਰਵਿੰਦਰ ਬੱਬੂ ਨੇ ਵੀ ਆਪਣੀਆਂ ਸ਼ੁੱਭ ਇੱਛਾਵਾ ਭੇਜੀਆਂ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
