ਸਰਹਿੰਦ, 23 ਅਕਤੂਬਰ (ਹਿ. ਸ.)। ਸਰਕਾਰੀ ਸਮਾਰਟ ਹਾਈ ਸਕੂਲ ਜਟਾਣਾ ਉੱਚਾ ਵਿਖੇ ਕੈਰੀਅਰ ਕਾਊਸਲਿੰਗ ਅਧੀਨ ਵਿਦਿਆਰਥੀਆ ਨੂੰ ਵੈਬ ਡਿਜ਼ਾਈਨਿੰਗ ਦੇ ਸਕੋਪ ਬਾਰੇ ਦੱਸਿਆ ਗਿਆ। ਇਸ ਸੈਸਨ ਵਿੱਚ ਸਵੀਤਾ ਹਾਂਡਾ ਨੇ ਵਿਦਿਆਰਥੀਆ ਨੂੰ ਵੈਬ ਡਿਜਾਈਨਿੰਗ ਦੇ ਸਕੋਪ ਬਾਰੇ ਸਮਝਾਇਆ ਗਿਆ।
ਉਨ੍ਹਾਂ ਨੇ ਦੱਸਿਆ ਕਿ ਵੈੱਬ ਡਿਜਾਈਨਿੰਗ ਇੱਕ ਵੈੱਬਸਾਈਟ ਜਾ ਵੈਬ ਪੇਜਾ ਤੇ ਡਿਜਾਇਨ ਅਤੇ ਲੇਆਉਟ ਬਣਾਉਂਦਾ ਹੈ। ਵੈਬ ਡਿਜ਼ਾਈਨਰ ਕਿਸੇ ਸਾਈਟ ਦੇ ਵਿਜੂਅਲ ਪਹਿਲੂਆ ਤੇ ਧਿਆਨ ਕੇਂਦਰਤ ਕਰਦੇ ਹਨ। ਇਸ ਮੌਕੇ ਤੇ ਵਿਦਿਆਰਥੀਆ ਨੂੰ ਵੈਬ ਡਿਜਾਈਨਿੰਗ ਦੇ ਕੋਰਸਾਂ ਤੋ ਬਾਅਦ ਨੌਕਰੀ ਕਿਵੇਂ ਪ੍ਰਾਪਤ ਕਰਨੀ ਹੈ,ਇਸ ਵਾਰੇ ਬਾਰੇ ਵੀ ਦੱਸਿਆ ਗਿਆ ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
