ਰੂਪਨਗਰ, 11 ਦਸੰਬਰ (ਹਿ. ਸ.)। ਸੀਨੀਅਰ ਪੁਲਿਸ ਕਪਤਾਨ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਭੈੜੇ ਅਨਸਰਾਂ ਖਿਲਾਫ਼ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਇੱਕ ਵਿਅਕਤੀ ਨੂੰ ਗੈਰ ਕਨੂੰਨੀ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਇੰਸਪੈਕਟਰ ਸਤਨਾਮ ਸਿੰਘ ਇੰਚ: ਸੀ.ਆਈ.ਏ ਰੂਪਨਗਰ ਦੀ ਸਰਗਰਦਗੀ ਵਿੱਚ ਪੁਲਿਸ ਪਾਰਟੀ ਵਲੋਂ ਮੋਰਿੰਡਾ ਏਸੀ ਰੋਡ ਟੀ ਪੁਆਈਟ ਡੂਮਛੇੜੀ ਵਿਖੇ ਨਾਕਾਬੰਦੀ ਦੌਰਾਨ ਇੱਕ ਬਰੀਜਾ ਕਾਰ ਨੰਬਰ ਪੀ.ਬੀ 12 ਏ.ਬੀ 6545 ਚੈਕ ਕੀਤੀ ਤਾਂ ਸਿਮਰਨਜੀਤ ਸਿੰਘ (ਸਿਮਰਾ) ਪੁੱਤਰ ਬੰਤ ਸਿੰਘ ਵਾਸੀ ਕਲਾਰਾਂ ਨੂੰ ਇਨ੍ਹਾਂ ਗੈਰ ਕਨੂੰਨੀ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਕੋਲੋਂ 2 ਪਿਸਟਲ 32 ਬੋਰ, 1 ਪਿਸਟਲ 315 ਬੋਰ, 11 ਜਿੰਦਾ ਕਾਰਤੂਸ, 3 ਤਲਵਾਰਾਂ, 40 ਨਸ਼ੀਲੇ ਟੀਕੇ ਬਰਾਮਦ ਹੋਏ ਜਿਸ ਖਿਲਾਫ ਕਾਰਵਾਈ ਕਰਦਿਆਂ ਹੋਇਆ ਮੁਕੱਦਮਾ ਨੰਬਰ 103 ਅਧੀਨ ਧਾਰਾ 25 ਅਸਲਾ ਐਕਟ. 22 ਐਨ.ਡੀ.ਪੀ.ਐਸ ਐਕਟ ਰਜਿਸਟਰ ਕੀਤਾ ਗਿਆ ਹੈ।
ਸੀਨੀਅਰ ਪੁਲੀਸ ਕਪਤਾਨ ਵਲੋਂ ਇਹ ਵੀ ਦੱਸਿਆ ਗਿਆ ਕਿ ਸਿਮਰਨਜੀਤ ਸਿੰਘ ਸਿਮਰਾ ਅਪਰਾਧਕ ਪਿਛੋਕੜ ਵਾਲਾ ਵਿਆਕਤੀ ਹੈ ਅਤੇ ਇਸ ਖ਼ਿਲਾਫ਼ ਪਹਿਲਾ ਵੀ ਇਰਾਦਾ ਕਤਲ, ਅਸਲਾ ਐਕਟ ਐਨ.ਡੀ.ਪੀ.ਐਸ ਐਕਟ ਅਤੇ ਹੋਰ ਵੱਖ-ਵੱਖ ਧਰਾਵਾ ਤਹਿਤ 11 ਮੁਕਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀ ਪਾਸੋਂ ਪੁੱਛ ਗਿੱਛ ਜਾਰੀ ਹੈ ਤੇ ਹੋਰ ਵੀ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
