ਮੁਹਾਲੀ, 24 ਨਵੰਬਰ (ਹਿ. ਸ.)। ਨੈਸ਼ਨਲ ਐਸੋਸੀਏਸ਼ਨ ਫਾਰ ਦਿ ਬਲਾਈਂਡ ਇੰਡੀਆ ਦੀ ਪੰਜਾਬ ਇਕਾਈ ਵਲੋਂ ਬਲਾਕ ਮਾਜਰੀ ਦੇ ਪਿੰਡ ਚੰਦਪੁਰ ਵਿਖੇ ਪੀ. ਜੀ. ਆਈ. ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਇੰਸਟੀਚਿਊਟ ਆਫ਼ ਦਾ ਬਲਾਇੰਡ ਦੀ ਨਵੀਂ ਇਮਾਰਤ ’ਚ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਡਾਇਰੈਕਟਰ ਜਰਨਲ ਆਫ ਸਕੂਲ ਐਜੂਕੇਸ਼ਨ ਪੰਜਾਬ ਵਿਨੈ ਬੁਬਲਾਨੀ ਮੁੱਖ ਮਹਿਮਾਨ ਸਨ।
ਇਸ ਸੰਬੰਧੀ ਜਾਣਕਾਰੀ ਦਿਦਿਆਂ ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਸੰਸਥਾ ਵਲੋਂ ਪਿਛਲੇ 3 ਮਹੀਨਿਆਂ ਤੋਂ ਮੁਹਾਲੀ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ’ਚ ਮੁਫ਼ਤ ਕੈਂਪਾਂ ਦੀ ਲੜੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਹੁਣ ਸੰਸਥਾ ਵਲੋਂ ਸਿਸਵਾਂ ਕੁਰਾਲੀ ਹਾਈਵੇ ਤੇ ਪਿੰਡ ਚੰਦਪੁਰ ਵਿਖੇ ਮੁੱਖ ਕੇਂਦਰ ਸਥਾਪਿਤ ਕੀਤਾ ਗਿਆ ਹੈ, ਜਿਥੇ ਹਫ਼ਤਾਵਾਰੀ ਤਰੀਕੇ ਨਾਲ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਜਾਵੇਗਾ। ਉਨਾਂ ਦੱਸਿਆ ਕਿ ਕੈਂਪ ਦੌਰਾਨ ਪੀਜੀਆਈ ਦੇ ਐਡਵਾਂਸਡ ਆਈ ਸੈਂਟਰ ਦੇ ਮਾਹਿਰਾਂ ਵੱਲੋਂ ਸਿਆਲਬਾ ਮਾਜਰੀ ਅਤੇ ਖਿਜ਼ਰਾਬਾਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲਾਂ ’ਚ ਲਗਾਏ ਗਏ ਅੱਖਾਂ ਦੇ ਕੈਂਪਾਂ ’ਚੋਂ ਪਛਾਣੇ ਗਏ 110 ਵਿਦਿਆਰਥੀਆਂ ਨੂੰ ਐਨਕਾਂ ਅਤੇ ਇਲਾਜ ਮੁਹੱਈਆ ਕਰਵਾਉਣ ਅਤੇ ਅੱਗੇ ਦੀ ਜਾਂਚ ਲਈ ਬੁਲਾਇਆ ਗਿਆ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
