ਚੰਡੀਗੜ੍ਹ, 16 ਨਵੰਬਰ (ਹਿ. ਸ.)। ਮੌਸਮ ’ਚ ਬਦਲਾਅ ਕਾਰਨ ਭਾਰਤ-ਪਾਕਿਸਤਾਨ ਸਰਹੱਦ ’ਤੇ ਰੀਟਰੀਟ ਸਮਾਰੋਹ ਦਾ ਸਮਾਂ ਬਦਲ ਦਿੱਤਾ ਗਿਆ ਹੈ। ਬੀਐਸਐਫ ਨੇ ਪੰਜਾਬ ਨਾਲ ਲੱਗਦੇ ਤਿੰਨੋਂ ਖੇਤਰਾਂ ਵਿੱਚ ਸਮਾਂ ਬਦਲਣ ਦਾ ਐਲਾਨ ਕੀਤਾ ਹੈ।
ਦੋਵਾਂ ਦੇਸ਼ਾਂ ਵਿਚਕਾਰ ਤਿੰਨ ਥਾਵਾਂ ’ਤੇ ਰੀਟਰੀਟ ਸਮਾਰੋਹ ਹੁੰਦੇ ਹਨ, ਜਿਸ ਵਿਚ ਪਾਕਿਸਤਾਨ ਰੇਂਜਰਾਂ ਦੇ ਨਾਲ ਭਾਰਤੀ ਸੀਮਾ ਸੁਰੱਖਿਆ ਬਲ ਦੇ ਜਵਾਨ ਹਿੱਸਾ ਲੈਂਦੇ ਹਨ। ਇਹ ਰੀਟਰੀਟ ਸਮਾਰੋਹ ਅੰਮ੍ਰਿਤਸਰ ਵਿੱਚ ਅਟਾਰੀ ਬਾਰਡਰ, ਫਾਜ਼ਲਿਕਾ ਵਿੱਚ ਸੈਦੇ ਚੌਂਕੀ ਅਤੇ ਫ਼ਿਰੋਜ਼ਪੁਰ ਵਿੱਚ ਹੁਸੈਨੀਵਾਲਾ ਬਾਰਡਰ ਉੱਤੇ ਹੁੰਦਾ ਹੈ। ਇਸ ਰੀਟਰੀਟ ਸਮਾਰੋਹ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੈਲਾਨੀ ਆਉਂਦੇ ਹਨ। ਕਰੀਬ 40 ਮਿੰਟ ਤੱਕ ਚੱਲਣ ਵਾਲੇ ਇਸ ਰਿਟਰੀਟ ਸਮਾਰੋਹ ਦੌਰਾਨ ਪੂਰਾ ਮਾਹੌਲ ਦੇਸ਼ ਭਗਤੀ ਨਾਲ ਭਰ ਗਿਆ।
ਸਰਦੀਆਂ ਦੇ ਮੌਸਮ ਨੂੰ ਦੇਖਦੇ ਹੋਏ ਭਾਰਤ-ਪਾਕਿਸਤਾਨ ਸਰਹੱਦਾਂ ’ਤੇ ਰੀਟਰੀਟ ਸਮਾਰੋਹ ਦਾ ਸਮਾਂ ਬਦਲ ਦਿੱਤਾ ਗਿਆ ਹੈ। ਹੁਣ ਇਹ ਸਮਾਗਮ ਸ਼ਾਮ 5 ਵਜੇ ਦੀ ਬਜਾਏ 4.30 ਵਜੇ ਹੋਵੇਗਾ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
