ਜ਼ੀਰਕਪੁਰ, 03 ਦਸੰਬਰ (ਹਿ. ਸ.)। ਪੰਜਾਬ ਪਲਾਸਟਿਕ ਵੇਸਟ ਮੈਨੇਜਮੈਂਟ ਸੋਸਾਇਟੀ (ਪੀਪੀਡਬਲਿਊਐਮਐਸ) ਵਲੋਂ ਮਿਊਂਸੀਪਲ ਕਾਰਪੋਰੇਸ਼ਨ ਮੋਹਾਲੀ ਤੇ ਜ਼ੀਰਕਪੁਰ ਦੇ ਸਹਿਯੋਗ ਤੇ ਭਾਗੀਦਾਰੀ ਨਾਲ ਰਿਸ਼ੀ ਅਪਾਰਟਮੈਂਟਸ ਜ਼ੀਰਕਪੁਰ ਵਿਖੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ‘ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਸੈਮੀਨਾਰ ਦੌਰਾਨ ਸਾਰੇ ਵਸਨੀਕਾਂ, ਕੂੜਾ-ਕਰਕਟ ਇਕੱਠਾ ਕਰਨ ਵਾਲਿਆਂ ਤੇ ਹੈਲਪਰਾਂ, ਘਰੇਲੂ ਨੌਕਰਾਣੀਆਂ ਨੂੰ ਸ੍ਰੋਤ ਵੱਖਰਾ ਕਰਨ ਤੇ ਐਸ.ਯੂ.ਪੀ. ਦੀ ਵਰਤੋਂ ਰੋਕਣ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਦਿਓਲ, ਕਮਿਊਨਿਟੀ ਫੈਸੀਲੀਟੇਟਰ ਕਮ ਪ੍ਰੋਗਰਾਮ ਕੋਆਰਡੀਨੇਟਰ ਸਵੱਛ ਭਾਰਤ ਮਿਸ਼ਨ ਜ਼ਿਲ੍ਹਾ ਮੋਹਾਲੀ, ਸ਼ਿਵਾਨੀ ਬ੍ਰਾਂਡ ਅੰਬੈਸਡਰ ਸਵੱਛ ਭਾਰਤ ਮਿਸ਼ਨ ਜ਼ੀਰਕਪੁਰ ਨੇ ਈਕੋ ਬ੍ਰਿਕਸ ਲਈ ਜਾਗਰੂਕਤਾ ਪ੍ਰਦਾਨ ਕੀਤੀ। ਸੋਸਾਇਟੀ ਦੇ ਪ੍ਰਧਾਨ ਸੁਨੀਲ ਸਿੰਘਲ ਤੇ ਬਹੁਤ ਸਾਰੇ ਸਰਗਰਮ ਨਿਵਾਸੀ, ਜਿਨ੍ਹਾਂ ਵਿਚ ਰੰਜੂ ਸ਼ਰਮਾ, ਅਮਨ ਸਾਂਗਵਾਨ ਤੇ ਜੋਤੀ ਸਿੰਘਲ ਨੇ ਇਸ ਸਮਾਗਮ ਨੂੰ ਸੰਭਵ ਬਣਾਇਆ ਹੈ।
ਇਸ ਮੌਕੇ ਡਾ. ਰੀਨਾ ਚੱਢਾ, ਜਨਰਲ ਮੈਨੇਜਰ, ਆਈ.ਪੀ.ਸੀ.ਏ. ਪਲਾਸਟਿਕ ਦੇ ਕੂੜੇ ਦੇ ਮੁੱਦੇ, ਕੂੜਾ ਕਰਕਟ ਕਰਮਚਾਰੀਆਂ ਦੀ ਸੁਰੱਖਿਆ ਤੇ ਸਫਾਈ ਬਾਰੇ ਜਾਗਰੂਕਤਾ ਪ੍ਰਦਾਨ ਕਰਨਗੇ ਤੇ ਉਨ੍ਹਾਂ ਨੂੰ ਮੁਫਤ ਸੁਰੱਖਿਆ ਕਿੱਟਾਂ ਪ੍ਰਦਾਨ ਕਰਨਗੇ। ਸਮਾਗਮ ਦੌਰਾਨ ਰਿਸ਼ੀ ਅਪਾਰਟਮੈਂਟਸ ਦੇ ਵਸਨੀਕਾਂ ਦੇ ਨਾਲ ਪਲਾਨਿੰਗ ਡਰਾਈਵ ਚਲਾਈ ਗਈ। ਇਸ ਮੌਕੇ ਰਣਜੀਤ ਸ਼ਰਮਾ, ਸੈਨੇਟਰੀ ਇੰਸਪੈਕਟਰ ਐਮ.ਸੀ. ਜ਼ੀਰਕਪੁਰ, ਸਫਾਈ ਕਰਮਚਾਰੀਆਂ ਦੇ ਨਾਲ ਪਲੋਗਿੰਗ ਮੁਹਿੰਮ ਵਿੱਚ ਸ਼ਾਮਲ ਹੋਏ। ਇਸ ਮੌਕੇ ਸਾਰੇ ਆਰਡਬਲਿਊਏ ਨਿਵਾਸੀਆਂ, ਮਦਦ ਕਰਨ ਵਾਲੀਆਂ ਨੌਕਰਾਣੀਆਂ, ਕੂੜਾ ਇਕੱਠਾ ਕਰਨ ਵਾਲੇ ਤੇ ਐਮ ਸੀ ਦੇ ਅਧਿਕਾਰੀਆਂ ਨੇ ਮੁਹਿੰਮ ਵਿੱਚ ਹਿੱਸਾ ਲਿਆ ਅਤੇ ਸੁਸਾਇਟੀ ਵਿਚੋਂ ਸਾਰਾ ਕੂੜਾ ਇਕੱਠਾ ਕੀਤਾ।
ਇਸ ਮੌਕੇ ਰਾਜੀਵ ਸ਼੍ਰੀਵਾਸਤਵ, ਸਕੱਤਰ, ਪੀਪੀਡਬਲਿਊਐਮਐਸ ਨੇ ਦੱਸਿਆ ਕਿ ਇਹ ਸੈਮੀਨਾਰ ਤੇ ਗਤੀਵਿਧੀਆਂ ਸਮਾਜ ਦੇ ਸਾਰੇ ਪੱਧਰਾਂ, ਨਿਵਾਸੀਆਂ, ਵਿਦਿਆਰਥੀਆਂ, ਵੇਸਟ ਵਰਕਰਾਂ, ਹੈਲਪ ਮੇਡਾਂ ਤੇ ਅਧਿਕਾਰੀਆਂ ਸਮੇਤ ਸਾਰੇ ਹਿੱਸੇਦਾਰਾਂ ਲਈ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਹ ਪਲਾਸਟਿਕ ਦੇ ਕੂੜੇ ਦੇ ਪ੍ਰਬੰਧਨ ਲਈ ਸਾਰੇ ਲੋਕਾਂ ਦੁਆਰਾ ਇੱਕ ਸਥਾਈ ਕਾਰਵਾਈ ਨੂੰ ਯਕੀਨੀ ਬਣਾਏਗਾ।
ਹਿੰਦੂਸਥਾਨ ਸਮਾਚਾਰ/ਪੀ. ਐਸ. ਮਿੱਠਾ/ਸੰਜੀਵ
