ਜਲੰਧਰ, 12 ਜਨਵਰੀ (ਹਿ. ਸ.) ਸਥਾਨਕ ਟ੍ਰਿਨਿਟੀ ਗਰੁੱਪ ਆਫ਼ ਇੰਸਟੀਚਿਊਟਸ ਜਲੰਧਰ ਵਿਖੇ ਕਾਲਜ ਦੇ ਰਿਸਰਚ ਸੈੱਲ ਦੇ ਕੋਆਰਡੀਨੇਟਰ ਸਹਾਇਕ ਪ੍ਰੋਫੈਸਰ ਜੈਸੀ ਜੁਲੀਅਨ ਦੇ ਯਤਨਾਂ ਸਦਕਾ ਸਮੂਹ ਅਧਿਆਪਕਾਂ ਲਈ ਨਤੀਜਾ ਅਧਾਰਿਤ ਸਿੱਖਿਆ (Outcome Based Education ) ਵਿਸ਼ੇ ਉੱਪਰ ਪੰਜ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਸੇਂਟ ਥਾਮਸ ਕਾਲਜ ਆਫ਼ ਟੀਚਰ ਐਜੂਕੇਸ਼ਨ, ਪਾਲਾ, ਕੇਰਲਾ ਦੇ ਪ੍ਰਿੰਸੀਪਲ ਡਾ. ਟੀ.ਸੀ. ਥਨਕਾਚਾਨ (TC Thankachan)ਜੀ ਰਿਸੋਰਸ ਪਰਸਨ ਵਜੋਂ ਪਹੁੰਚੇ। ਪ੍ਰੋਗਰਾਮ ਦੀ ਸ਼ੁਰੂਆਤ ਭਗਤੀ ਸੰਗੀਤ ਅਤੇ ਸ਼ਮ੍ਹਾ ਰੌਸ਼ਨ ਕਰਨ ਦੀ ਰਸਮ ਨਾਲ ਹੋਈ। ਕਾਲਜ ਦੇ ਪ੍ਰਿੰਸੀਪਲ ਡਾ. ਅਜੈ ਪਰਾਸ਼ਰ ਨੇ ਆਪਣੇ ਸ਼ਬਦਾਂ ਅਤੇ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਆਏ ਹੋਏ ਮੁੱਖ ਮਹਿਮਾਨਾਂ ਅਤੇ ਅਧਿਆਪਕਾਂ ਦਾ ਸਵਾਗਤ ਕੀਤਾ। ਇਸ ਪ੍ਰੋਗਰਾਮ ਦੌਰਾਨ ਰਿਸੋਰਸ ਪਰਸਨ ਡਾ. ਟੀ.ਸੀ. ਥਨਕਾਚਾਨ ਨੇ ਬੜੇ ਹੀ ਰੋਚਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਟ੍ਰਿਨਿਟੀ ਗਰੁੱਪ ਆਫ਼ ਇੰਸਟੀਚਿਊਟਸ ਦੇ ਅਧਿਆਪਕਾਂ ਨੂੰ ਸਿੱਖਿਆ ਅਤੇ ਅਧਿਆਪਨ ਨੂੰ ਵਧੇਰੇ ਪ੍ਰਭਾਵਸ਼ਾਲੀ ਅਤੇ ਗੁਣਕਾਰੀ ਬਣਾਉਣ ਲਈ ਕਈ ਗੁਰ ਦੱਸੇ ਅਤੇ ਉਹਨਾ ਵਿਚ ਆਤਮ-ਵਿਸ਼ਵਾਸ਼ ਦੀ ਭਾਵਨਾ ਜਗਾਈ।ਉਹਨਾ ਸਿਲੇਬਸ ਤਿਆਰ ਕਰਨ, ਪ੍ਰਸ਼ਨ ਪੱਤਰ ਤਿਆਰ ਕਰਨ, ਪੇਪਰ ਚੈੱਕ ਕਰਨ ਦੀ ਨੀਤੀ, ਪ੍ਰੋਜੈਕਟ ਅਤੇ ਅਸਾਈਨਮੈਂਟ ਦੇ ਆਉਟਕੰਮਸ ਸੰਬੰਧੀ ਵਡਮੁੱਲੀ ਜਾਣਕਾਰੀ ਦਿੱਤੀ। ਸਮੂਹ ਅਧਿਆਪਕ ਸਾਹਿਬਾਨਾਂ ਨੇ ਕਾਲਜ ਦੀ ਮੈਨੇਜਮੈਂਟ ਕਮੇਟੀ ਦਾ ਇਸ ਪ੍ਰੋਗਰਾਮ ਨੂੰ ਕਰਵਾਉਣ ਲਈ ਧੰਨਵਾਦ ਕੀਤਾ ਅਤੇ ਇਹ ਪ੍ਰਣ ਲਿਆ ਕਿ ਇਸ ਪ੍ਰੋਗਰਾਮ ਰਾਹੀਂ ਪ੍ਰਾਪਤ ਕੀਤੀ ਨਵੀਂ ਜਾਣਕਾਰੀ ਰਾਹੀਂ ਉਹ ਟ੍ਰਿਨਿਟੀ ਕਾਲਜ ਦੇ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਗੇ।ਇਸ ਪ੍ਰੋਗਰਾਮ ਵਿਚ ਟ੍ਰਿਨਿਟੀ ਗਰੁੱਪ ਆਫ਼ ਇੰਸਟੀਚਿਊਟ ਦੇ ਡਾਇਰੈਕਟਰ ਰੈਵ. ਫਾਦਰ ਪੀਟਰ ,ਟ੍ਰਿਨਿਟੀ ਕਾਲਜ ਦੇ ਸਹਾਇਕ ਡਾਇਰੈਕਟਰ ਰੈਵ. ਫਾਦਰ ਐਂਥਨੀ ਜੋਸਫ, ਟ੍ਰਿਨਿਟੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਕਾਲਜ ਦੇ ਅਸਿ. ਡਾਇਰੈਕਟਰ ਰੈਵ. ਫਾਦਰ ਜੀਬੂ ਜੋਸਫ ਜੀ, ਟ੍ਰਿਨਿਟੀ ਕਾਲਜ ਦੇ ਪ੍ਰਿੰਸੀਪਲ ਡਾ. ਅਜੈ ਪਰਾਸ਼ਰ ਜੀ ਅਤੇ ਟ੍ਰਿਨਿਟੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਕਾਲਜ ਦੀ ਪ੍ਰਿੰਸੀਪਲ ਡਾ. ਪੂਜਾ ਗਾਬਾ ਜੀ, ਰੈਵ. ਸਿਸਟਰ ਪ੍ਰੇਮਾ , ਰੈਵ. ਸਿਸਟਰ ਰੀਟਾ ਜੀ, ਵਿਦਿਆਰਥੀ ਭਲਾਈ ਵਿਭਾਗ ਦੇ ਕੋਆਰਡੀਨੇਟਰ ਸਹਾਇਕ ਪ੍ਰੋਫ਼ੈਸਰ ਨਿਧੀ ਸ਼ਰਮਾ, ਸੀਨੀਅਰ ਸਕੈਂਡਰੀ ਵਿੰਗ ਦੇ ਕੋਆਰਡੀਨੇਟਰ ਪ੍ਰੋ. ਸਿਮਰਤੀ, ਰੈਵ ਸਿਸਟਰ ਐਲਸੀਨਾ, ਅਤੇ ਸਮੂਹ ਅਧਿਆਪਕ ਸਾਹਿਬਾਨਾਂ ਨੇ ਸ਼ਿਰਕਤ ਕੀਤੀ। ਟ੍ਰਿਨਿਟੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਕਾਲਜ ਦੀ ਪ੍ਰਿੰਸੀਪਲ ਡਾ. ਪੂਜਾ ਗਾਬਾ ਨੇ ਆਏ ਹੋਏ ਰਿਸੋਰਸ ਪਰਸਨ ਜੀ ਅਤੇ ਸਮੂਹ ਅਧਿਆਪਕ ਸਾਹਿਬਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ।ਅੰਤ ਇਹ ਪ੍ਰੋਗਰਾਮ ਰਾਸ਼ਟਰੀ ਗਾਇਣ ਉਪਰੰਤ ਸਮਾਪਤ ਹੋ ਗਿਆ।
ਹਿੰਦੂਸਥਾਨ ਸਮਾਚਾਰ/ ਅਸ਼੍ਵਨੀ ਠਾਕੁਰ/ਸੰਜੀਵ
