ਜਲੰਧਰ, 12 ਦਸੰਬਰ (ਹਿ. ਸ.) ਸਰਕਾਰੀ ਆਈ.ਟੀ.ਆਈ. ਮੇਹਰਚੰਦ ਜਲੰਧਰ ਵਿਖੇ ਅੱਜ ਅਪ੍ਰੈਂਟਿਸਸ਼ਿਪ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ ਭਾਗ ਲੈਣ ਵਾਲੇ ਵੱਖ-ਵੱਖ ਉਦਯੋਗਾਂ ਵੱਲੋਂ ਟ੍ਰੇਨਿੰਗ ਲਈ 68 ਸਿਖਿਆਰਥੀਆਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਅਤੇ 14 ਸਿਖਿਆਰਥੀ ਮੌਕੇ ‘ਤੇ ਸਿਖਲਾਈ ਲਈ ਚੁਣੇ ਗਏ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਰੁਪਿੰਦਰ ਕੌਰ ਨੇ ਦੱਸਿਆ ਕਿ ਇਹ ਅਪ੍ਰੈਂਟਿਸਸ਼ਿਪ ਕੈਂਪ ਨੈਸ਼ਨਲ ਅਪ੍ਰੈਂਟਿਸਸ਼ਿਪ ਮੇਲਾ ਸਕੀਮ ਅਧੀਨ ਲਗਾਇਆ ਗਿਆ ਸੀ, ਜਿਸ ਵਿੱਚ ਜ਼ਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਟ ਆਈ.ਟੀ.ਆਈਜ਼ ਦੇ ਕਰੀਬ 123 ਸਿਖਿਆਰਥੀਆਂ ਨੇ ਭਾਗ ਲਿਆ। ਕੈਂਪ ਦੌਰਾਨ ਸਿਖਿਆਰਥੀਆਂ ਨੂੰ ਅਪ੍ਰੈਂਟਿਸਸ਼ਿਪ ਸਕੀਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਸਰਕਾਰੀ ਆਈ.ਟੀ.ਆਈ ਮੇਹਰਚੰਦ ਜਲੰਧਰ ਵਲੋਂ ਟ੍ਰੇਨਿੰਗ ਅਫ਼ਸਰ ਜਸਮਿੰਦਰ ਸਿੰਘ,ਪ੍ਰਗਟ ਸਿੰਘ, ਪਰਮਿੰਦਰ ਸਿੰਘ, ਮਨਜੀਤ ਸਿੰਘ, ਬਲਰਾਜ ਸਿੰਘ, ਸੰਜੀਵ ਕੁਮਾਰ, ਮਨਜਿੰਦਰ ਸਿੰਘ ਅਤੇ ਹੋਰ ਸਟਾਫ਼ ਮੈਂਬਰਾਂ ਨੇ ਕੈਂਪ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ।
ਹਿੰਦੂਸਥਾਨ ਸਮਾਚਾਰ/ ਅਸ਼ਵਨੀ ਠਾਕੁਰ /ਸੰਜੀਵ
