ਖੰਨਾ, 01 ਅਕਤੂਬਰ (ਹਿ. ਸ.)। ਥਾਣਾ ਸਿਟੀ ਖੰਨਾ 02 ਦੀ ਪੁਲਿਸ ਨੇ ਚਿੱਟੇ ਨਸ਼ੀਲੇ ਪਾਊਡਰ ਦਾ ਸੇਵਨ ਕਰਦੇ ਹੋਏ ਤਿੰਨ ਵਿਕਅਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਹਿਚਾਣ ਕੁਲਦੀਪ ਉਰਫ ਪਿੰਟੂ ਪੁੱਤਰ ਖਿਲਾਰੀ ਰਾਮ, ਵਾਸੀ ਕਰਤਾਰ ਨਗਰ ਖੰਨਾ, ਰਘਵੀਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਅਲੌੜ, ਸੁਖਦਰਸ਼ਨ ਸਿੰਘ ਪੁੱਤਰ ਸੰਦੀਪ ਵਾਸੀ ਸ਼ਹੀਦ ਭਗਤ ਸਿੰਘ ਕਲੋਨੀ ਅਮਲੋਹ ਰੋਡ ਖੰਨਾ ਵਜੋਂ ਹੋਈ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਖੰਨਾ 02 ਐੱਸ. ਐੱਚ. ਓ. ਗੁਰਮੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਸਾਥੀ ਪੁਲਿਸ ਕਰਮਚਾਰੀਆਂ ਸਮੇਤ ਸਬਜ਼ੀ ਮੰਡੀ ਗੇਟ ਨੰਬਰ 01 ਅਮਲੋਹ ਰੌਡ ਖੰਨਾ ਵਿਖੇ ਮੌਜੂਦ ਸੀ ਤਾਂ ਕਿਸੇ ਖਾਸ ਮੁਖਬਰ ਨੇ ਠੋਸ ਸੂਚਨਾ ਦਿੱਤੀ ਕਿ ਉਕਤ ਮੁਲਜ਼ਮ ਗਲੀ ਨੰਬਰ 12 ਕ੍ਰਿਸ਼ਨਾ ਖੰਨਾ ਵਿਖੇ ਮੁਲਜ਼ਮ ਕੁਲਦੀਪ ਉਕਤ ਦੀ ਦੁਕਾਨ ਦੇ ਬਾਹਰ ਬੈਠ ਕੇ ਨਸ਼ੀਲੇ ਪਦਾਰਥ ਦਾ ਸੇਵਨ ਕਰ ਰਹੇ ਹਨ। ਇਸ ’ਤੇ ਕਾਰਵਾਈ ਕਰਦਿਆਂ ਪੁਲਿਸ ਵਲੋਂ ਉਕਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਇੱਕ ਸਿਲਵਰ ਰੋਲ, ਵਾਲ ਪੇਪਰ ਜਿਸ ’ਤੇ ਨਸ਼ੀਲਾ ਚਿੱਟਾ ਪਾਊਡਰ ਲੱਗਿਆ ਹੈ ਅਤੇ ਇੱਕ ਲਾਈਟਰ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਖਿਲਾਫ਼ ਐੱਨ. ਡੀ. ਪੀ. ਐੱਸ. ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
