
ਖੰਨਾ, 22 ਦਸੰਬਰ (ਹਿ. ਸ.)। ਐੱਸ. ਐੱਸ. ਪੀ. ਅਮਨੀਤ ਕੌਂਡਲ ਦੀ ਰਹਿਨੁਮਾਈ ਹੇਠ ਐੱਸ. ਪੀ. ਆਈ. ਡਾ. ਪ੍ਰਗਿਆ ਜੈਨ ਦੇ ਦਿਸ਼ਾ ਨਿਰਦੇਸ ਅਨੁਸਾਰ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਅਧੀਨ ਡੀ. ਐੱਸ. ਪੀ. ਖੰਨਾ, ਐੱਸ. ਆਈ. ਸਿਮਰਨਜੀਤ ਸਿੰਘ, ਇੰਚਾਰਜ ਟੈਕਨੀਕਲ ਸੈੱਲ, ਖੰਨਾ ਸਮੇਤ ਪੁਲਸ ਪਾਰਟੀ ਨੇ 21 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਦੜੇ ਸੱਟੇ ਦੀ 8 ਲੱਖ 56 ਹਜ਼ਾਰ 580 ਰੁਪਏ ਦੀ ਰਕਮ ਬ੍ਰਾਮਦ ਕੀਤੀ ਤੇ 2 ਦੀ ਗ੍ਰਿਫਤਾਰੀ ਬਾਕੀ ਹੈ।
ਇਸ ਸੰਬੰਧੀ ਹੋਈ ਪ੍ਰੈਸ ਕਾਨਫਰੰਸ ਦੌਰਾਨ ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ 21 ਦਸੰਬਰ ਨੂੰ ਥਾਣਾ ਸਦਰ ਖੰਨਾ ਦੀ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਤਲਾਸ਼ ਦੇ ਸਬੰਧ ਵਿਚ ਸੂਆ ਪੁਲੀ ਭੱਟੀਆਂ ਮੌਜੂਦ ਸੀ ਤਾਂ ਮੁਖਬਾਰ ਨੇ ਇਤਲਾਹ ਦਿੱਤੀ ਕਿ ਗੁਰਪ੍ਰੀਤ ਸਿੰਘ (ਬਲਦੇਵ ਢਾਬਾ ਲਿਬੜਾ ਦਾ ਮਾਲਕ) ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਚਕੋਹੀ, ਥਾਣਾ ਸਦਰ ਖੰਨਾ ਹਾਲੀ ਵਾਸੀ ਕਿਸਾਨ ਇਨਕਲੇਵ, ਨੇੜੇ ਅਟਵਾਲ ਪੈਲੇਸ ਖੰਨਾ ਸਮੇਤ ਸਵਰਨਜੀਤ ਸਿੰਘ, ਹਰੀਸ਼ ਕੁਮਾਰ, ਸ਼ਰਨਵੀਰ ਸ਼ਰਮਾ, ਗੁਰਪ੍ਰੀਤ ਸਿੰਘ, ਪਵਨ ਕੁਮਾਰ, ਬਲਜੀਤ ਸਿੰਘ, ਕਿਰਨਦੀਪ ਸਿੰਘ, ਮਨੀਸ਼ ਕੁਮਾਰ ਉਰਫ ਮੋਨੂ, ਪਵਨ ਕੁਮਾਰ, ਕੁਲਵਿੰਦਰ ਸਿੰਘ, ਗੌਰਵ, ਦਿਨੇਸ਼, ਦੀਪਕ ਕੁਮਾਰ, ਹਰਵਿੰਦਰ ਸਿੰਘ, ਪ੍ਰੇਮ ਚੰਦ, ਮਨਦੀਪ ਕੁਮਾਰ, ਰਾਜੇਸ਼, ਗੁਰਮੀਤ ਸਿੰਘ, ਗੋਪਾਲ ਕ੍ਰਿਸ਼ਨ, ਜਤਿੰਦਰ ਮੈਨਰੋ, ਪਵਨ ਕੁਮਾਰ, ਕਸ਼ਿਸ ਕੁਮਾਰ ਉਰਫ ਮੋਨੂੰ ਰਲ ਕੇ ਢਾਬੇ ਦੀ ਆੜ ਵਿਚ ਵੱਡੇ ਪੱਧਰ ’ਤੇ ਜੂਆ ਖੇਡਣ ਦੇ ਆਦੀ ਹਨ, ਜੋ ਅੱਜ ਵੀ ਇਹ ਸਾਰੇ ਵੱਡੇ ਪੱਧਰ ’ਤੇ ਜੂਆ ਖੇਡ ਰਹੇ ਹਨ। ਮੁਖਬਰ ਦੀ ਇਤਲਾਹ ’ਤੇ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 250 ਮਿਤੀ 22.12.2023 ਅ/ਧ 13 ਗੈਂਬਲਿੰਗ ਐਕਟ, ਥਾਣਾ ਸਦਰ ਖੰਨਾ ਦਰਜ ਕਰਕੇ ਥਾਣਾ ਸਦਰ ਖੰਨਾ ਦੀ ਪੁਲਸ ਪਾਰਟੀ ਨੇ ਮੌਕੇ ’ਤੇ ਰੇਡ ਕਰਕੇ 21 ਵਿਅਕਤੀਆਂ ਨੂੰ ਜੂਏ ਦੀ ਰਕਮ 8 ਲੱਖ 56 ਹਜਾਰ 580 ਰੁਪਏ ਸਮੇਤ ਗ੍ਰਿਫਤਾਰ ਕੀਤਾ। ਮੁਕੱਦਮੇ ਦੀ ਅਗਲੇਰੀ ਤਫਤੀਸ਼ ਜਾਰੀ ਹੈ। ਦੱਸ ਦੇਈਏ ਕਿ ਬਲਦੇਵ ਢਾਬੇ ਦੇ ਮਾਲਕ ਗੁਰਪ੍ਰੀਤ ਸਿੰਘ ਉਕਤ ਦੇ ਖਿਲਾਫ ਪਹਿਲਾਂ ਵੀ ਮੁਕੱਦਮਾ ਨੰਬਰ 29 ਮਿਤੀ 12.02.2023 ਜੂਆ ਐਕਟ ਥਾਣਾ ਸਦਰ ਖੰਨਾ ਦਰਜ ਹੈ ਜਿਸ ਵਿਚ 68,000/- ਰੁਪਏ ਬ੍ਰਾਮਦ ਹੋਏ ਸਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
