ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਪ੍ਰਕਿਰਿਆ ਜਾਰੀ ਹੈ, ਜਿਸ ਦੌਰਾਨ ਹੁਣ ਤੱਕ ਮੁਕੰਮਲ ਟੀਚੇ ਦਾ 81.25 ਫੀਸਦੀ ਹਾਸਲ ਕੀਤਾ ਜਾ ਚੁੱਕਾ ਹੈ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜਾਣਕਾਰੀ ਦਿੱਤੀ ਕਿ ਕਿਸਾਨਾਂ ਨੂੰ ਝੋਨਾ ਵੇਚਣ ਵਿੱਚ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਐਜੰਸੀਆਂ ਵੱਲੋਂ ਖਰੀਦ ਅਤੇ ਅਦਾਇਗੀ ਪ੍ਰਕਿਰਿਆ ਚੰਗੀ ਤਰ੍ਹਾਂ ਚੱਲ ਰਹੀ ਹੈ।
BulletsIn
- ਬੀਤੀ ਸ਼ਾਮ ਤੱਕ 1,74,511 ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ, ਜੋ ਕਿ ਇਸ ਸਾਲ ਦੇ ਟੀਚੇ ਦਾ 81.25 ਫੀਸਦੀ ਹੈ।
- ਝੋਨੇ ਦੀ ਸੰਭਾਵੀ ਆਮਦ ਦਾ ਟੀਚਾ 2,14,776 ਮੀਟ੍ਰਿਕ ਟਨ ਕਿਆਸਿਆ ਗਿਆ ਹੈ।
- ਹੁਣ ਤੱਕ 81.25 ਫੀਸਦੀ ਖਰੀਦ ਪੂਰੀ ਹੋਣ ਉਪਰੰਤ, ਮੰਡੀਆਂ ਵਿੱਚ ਸਿਰਫ਼ 19% ਝੋਨਾ ਹੀ ਆਉਣਾ ਬਾਕੀ ਹੈ।
- ਮੰਡੀਆਂ ਵਿੱਚੋਂ ਹੁਣ ਤੱਕ 71004 ਮੀਟ੍ਰਿਕ ਟਨ ਝੋਨੇ ਦੀ ਚੁਕਾਈ ਕੀਤੀ ਗਈ ਹੈ।
- ਕਿਸਾਨਾਂ ਨੂੰ ਝੋਨੇ ਦੀ ਅਦਾਇਗੀ ਵਜੋਂ 383.15 ਕਰੋੜ ਰੁਪਏ ਦਿੱਤੇ ਜਾ ਚੁਕੇ ਹਨ।
- ਪਨਗ੍ਰੇਨ ਵੱਲੋਂ 56980 ਮੀਟ੍ਰਿਕ ਟਨ ਝੋਨਾ ਖਰੀਦਿਆ ਗਿਆ।
- ਮਾਰਕਫੈਡ ਵੱਲੋਂ 41242 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ।
- ਪਨਸਪ ਵੱਲੋਂ 38305 ਮੀਟ੍ਰਿਕ ਟਨ ਝੋਨਾ ਖਰੀਦਿਆ ਗਿਆ।
- ਪੰਜਾਬ ਰਾਜ ਗੋਦਾਮ ਨਿਗਮ ਨੇ 15874 ਮੀਟ੍ਰਿਕ ਟਨ ਝੋਨਾ ਖਰੀਦਿਆ ਹੈ।
- ਭਾਰਤੀ ਖੁਰਾਕ ਨਿਗਮ ਵੱਲੋਂ 18733 ਮੀਟ੍ਰਿਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ 677 ਮੀਟ੍ਰਿਕ ਟਨ ਝੋਨਾ ਖਰੀਦਿਆ ਗਿਆ ਹੈ।
