ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੀ ਸਮੀਖਿਆ ਮੀਟਿੰਗ: ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਐਸ.ਐਸ. ਆਹਲੂਵਾਲੀਆ ਨੇ ਅੱਜ ਪਟਿਆਲਾ ਹਲਕੇ ਅਧੀਨ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਚਲਾਏ ਜਾ ਰਹੇ 24 ਘੰਟੇ ਨਹਿਰੀ ਪਾਣੀ ਦੀ ਸਪਲਾਈ ਅਤੇ ਛੋਟੀ ਨਦੀ ਅਤੇ ਬੜੀ ਨਦੀ ਦੇ ਸੁੰਦਰੀਕਰਨ ਦੇ ਪ੍ਰੋਜੈਕਟਾਂ ਸਬੰਧੀ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਕੀਤੀ। ਉਨ੍ਹਾਂ ਵਲੋਂ ਚੱਲ ਰਹੇ ਪ੍ਰੋਜੈਕਟਾਂ ਦੀ ਭੌਤਿਕ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ।
BulletsIn
- 24 ਘੰਟੇ ਨਹਿਰੀ ਪਾਣੀ ਦੀ ਸਪਲਾਈ ਦੇ ਪ੍ਰੋਜੈਕਟ ਦੀ ਸਮੀਖਿਆ
- ਪ੍ਰੋਜੈਕਟ ਦਾ 74% ਕੰਮ ਪੂਰਾ ਹੋ ਚੁੱਕਾ
- ਛੋਟੀ ਨਦੀ ਅਤੇ ਬੜੀ ਨਦੀ ਦੇ ਸੁੰਦਰੀਕਰਨ ਪ੍ਰੋਜੈਕਟ ਦਾ 75% ਕੰਮ ਪੂਰਾ
- ਪ੍ਰੋਜੈਕਟਾਂ ਨੂੰ ਮਾਰਚ 2025 ਤੱਕ ਪੂਰਾ ਕਰਨ ਦੇ ਨਿਰਦੇਸ਼
- ਪਟਿਆਲਾ ਸ਼ਹਿਰ ਵਿੱਚ ਪਾਣੀ ਦੀ ਪਾਇਪ ਲਾਇਨ ਬਾਰੇ ਜਾਣਕਾਰੀ ਲਈ
- ਪਾਇਪ ਲਾਇਨ ਪਾਉਣ ਦੌਰਾਨ ਸੜਕਾਂ ਦੀ ਖੁਦਾਈ ਦਾ ਜਾਇਜ਼ਾ
- ਟਾਇਲਾਂ ਦੀ ਸੜਕਾਂ ਦੀ ਰਿਪੇਅਰ ਕਰਨ ਵਾਲੀ ਕੰਪਨੀ ਐਲਐਂਡਟੀ ਨੂੰ 4 ਹਫ਼ਤਿਆਂ ਵਿੱਚ ਕੰਮ ਪੂਰਾ ਕਰਨ ਦੇ ਨਿਰਦੇਸ਼
- ਛੋਟੀ ਨਦੀ ਅਤੇ ਬੜੀ ਨਦੀ ਦੇ ਪ੍ਰੋਜੈਕਟ ਸਬੰਧੀ ਅਧਿਕਾਰੀਆਂ ਨੂੰ ਤੇਜੀ ਲਿਆਉਣ ਦੇ ਨਿਰਦੇਸ਼
- ਬੜੀ ਨਦੀ ਵਿੱਚ ਅਣਅਧਿਕਾਰਤ ਡੇਅਰੀਆਂ ਵਲੋਂ ਸੁੱਟੇ ਗੋਬਰ ਦੇ ਸਬੰਧ ਵਿੱਚ ਕਾਰਵਾਈ ਦੇ ਨਿਰਦੇਸ਼
- ਮਥੁਰਾ ਕਲੋਨੀ ਅਤੇ ਮਹਿੰਦਰਾ ਕਲੋਨੀ ਵਿੱਚ ਸੀਵਰੇਜ ਦੇ ਓਵਰਫਲੋਅ ਦੀ ਸਮੱਸਿਆ ਦੂਰ ਕਰਨ ਦੇ ਲਈ ਨਵੇਂ ਬਣ ਰਹੇ 26 ਐਮਐਲਡੀ ਐਸਟੀਪੀ ਨਾਲ ਜੋੜਨ ਦੇ ਨਿਰਦੇਸ਼
