ਤਰਨ ਤਾਰਨ, 21 ਮਾਰਚ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਪ੍ਰਿਆ ਸੂਦ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਤਿਮਾ ਅਰੋੜਾ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਪਿੰਡ ਬੇਗੇਪੁਰ, ਸ਼ਿੰਗਾਰਪੁਰ ਅਤੇ ਵਰਾਣਾ ਵਿਖੇ ਵਕੀਲ ਸਾਹਿਬ ਅਤੇ ਪੈਰਾ ਲੀਗਲ ਵਲੰਟੀਅਰਾਂ ਰਾਹੀਂ ਕੋਰਟਾਂ ਵਿੱਚ ਚੱਲ ਰਹੇ ਮੀਡੀਏਸ਼ਨ ਸੈਂਟਰਾਂ ਸਬੰਧੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਵੱਲੋਂ ਸੈਮੀਨਾਰ ਦਾ ਆਯੋਜਿਤ ਕੀਤਾ ਗਿਆ।
ਇਸ ਸੈਮੀਨਾਰ ਵਿੱਚ ਪਲਕ, ਵਕੀਲ ਅਤੇ ਪਰਮਜੀਤ ਸਿੰਘ ਪੀ. ਐਲ. ਵੀ. ਨੇ ਕੋਰਟ ਵਿੱਚ ਚੱਲ ਰਹੇ ਮੀਡੀਏਸ਼ਨ ਸੈਂਟਰਾਂ ਬਾਰੇ ਪਿੰਡ ਬੇਗੇਪੁਰ, ਸ਼ਿੰਗਾਰਪੁਰ ਅਤੇ ਵਰਾਣਾ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ। ਇਸ ਵਿੱਚ ਪਿੰਡ ਵਾਸੀਆਂ ਨੂੰ ਦੱਸਿਆ ਗਿਆ ਕਿ ਵਿਚੋਲਗਿਰੀ ਇੱਕ ਉਸਰਿਆ/ਸਰਜਿਤ ਪ੍ਰਕਿਰਿਆ ਹੈ ਜਿਸ ਵਿੱਚ ਇੱਕ ਨਿਰਪੱਖ ਵਿਅਕਤੀ ਨੂੰ ਵਿਚਾਰ ਵਟਾਂਦਰਾ ’ਤੇ ਸਮਝੌਤਾ ਕਰਵਾਉਣ ਦੀ ਵਿਧੀ ਵਿੱਚ ਮੁਹਾਰਤ ਹਾਸਲ ਹੁੰਦੀ ਹੈ। ਵਿਚੋਲਗਿਰੀ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਧਿਰਾਂ ਦੇ ਆਪਲੀ ਝਗੜਿਆਂ ਨੂੰ ਨਿਪਟਾਉਣ ਵਿੱਚ ਸਹਾਇਤਾ ਕੀਤੀ ਜਾਂਦੀ ਹੈ। ਵਿਚੋਲਗਿਰੀ ਸਮਝੌਤੇ ਦੀ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਧਿਰਾਂ ਝਗੜੇ ਦਾ ਸਮਝੌਤਾ ਆਪਸੀ ਰਜ਼ਾਮੰਦੀ ਨਾਲ ਕਰਦੀਆਂ ਹਨ। ਵਿਚੋਲਗਿਰੀ ਵਿੱਚ ਵਿਲੱਖਣਤਾ ਵਿਚੋਲਗਿਰੀ ਇੱਕ ਗੈਰ ਰਸਮੀ/ਸਾਦੀ ਪ੍ਰਕਿਰਿਆ ਹੈ, ਇਸ ਵਿੱਚ ਕੋਈ ਸਖਤ ਜਾਂ ਲਾਜ਼ਮੀ ਜਾਬਤਾ/ਕਾਰਜ ਪ੍ਰਣਾਲੀ ਲਾਗੂ ਨਹੀਂ ਹੁੰਦੀ, ਵਿਚੋਲਗਿਰੀ ਇੱਕ ਪੂਰਨ ਤੌਰ ਤੇ ਗੁਪਤ ਪ੍ਰਕਿਰਿਆ ਹੈ, ਵਿਚੋਲਗਿਰੀ ਧਿਰਾਂ ਨੂੰ ਆਪਣੀ ਗੱਲਬਾਤ ਕਰਨ ਦੀ ਪ੍ਰਕਿਰਿਆ ਹੈ, ਵਿਚੋਲਗਿਰੀ ਇੱਕ ਪੂਰਨ ਤੌਰ ਤੇ ਸਵੈਇੱਛਤ/ਮਨਮਰਜੀ ਦੀ ਪ੍ਰਕਿਰਿਆ ਹੈ, ਵਿਚੋਲਗਿਰੀ ਬਿਨ੍ਹਾਂ ਖਰਚ ਤੇ ਜਲਦੀ ਨਿਪਟਾਉਣ ਦੀ ਵਿਧੀ ਹੈ, ਵਿਚੋਲਗਿਰੀ ਹੱਕਾਂ ਦੀ ਬਜਾਏ ਹਿੱਤਾਂ ਤੇ ਅਧਾਰਿਤ ਹੈ, ਵਿਚੋਲਗਿਰੀ ਧਿਰਾਂ ਨੂੰ ਆਪਣੀਆਂ ਸ਼ਰਤਾਂ ਅਨੁਸਾਰ ਸਮਝੋਤਾ ਕਰਨ ਦੇ ਯੋਗ ਬਣਾਉਂਦੀ ਹੈ। ਇਸ ਤੋਂ ਇਲਾਵਾ ਵਿਚੋਲਗਿਰੀ ਦੇ ਬਹੁਤ ਸਾਰੇ ਲਾਭ ਵੀ ਹਨ ਜਿਵੇਂ ਵਿਵਾਦਾਂ ਦਾ ਬਿਨ੍ਹਾਂ ਦੇਰੀ ਅਤੇ ਜਲਦੀ ਹੱਲ, ਸਮੇਂ ਅਤੇ ਖਰਚ ਦੀ ਬੱਚਤ, ਕਚਹਿਰੀਆਂ ਦੇ ਚੱਕਰ ਲਾਉਣ ਤੋਂ ਰਾਹਤ, ਬਹੁਤ ਹੀ ਸਰਲ ਅਤੇ ਸੁਵਿਧਾਜਨਕ, ਵਿਵਾਦਾਂ ਦਾ ਹਮੇਸ਼ਾਂ ਲਈ ਪ੍ਰਭਾਵ ਪੂਰਨ ਹੱਲ, ਵਿਵਾਂਦਾਂ ਦੇ ਹੱਲ ਲਈ ਪਾਰਟੀਆਂ ਦੀ ਸਹਿਮਤੀ ਨੂੰ ਮਹੱਤਵ, ਆਸਾਨ, ਸਾਦੀ ਨਿੱਜੀ ਅਤੇ ਪੂਰਨ ਗੁਪਤ ਪ੍ਰਕਿਰਿਆ, ਸਮਾਜਿਕ ਸਦਭਾਵ ਕਾਇਮ ਕਰਨ ਵਿੱਚ ਸਹਾਇਕ, ਵਿਚੋਲਗਿਰੀ ਦੇ ਆਧਾਰ ਤੇ ਝਗੜੇ ਦਾ ਨਿਪਟਾਰਾ ਹੋਣ ਉਪਰੰਤ ਮੁੱਦਈ ਕੋਰਟ ਫੀਸ ਐਕਟ ਦੀ ਧਾਰਾ 16, ਕਾਨੂੰਨੀ ਸੇਵਾਵਾਂ ਅਥਾਰਟੀ ਐਕਟ, 1987 ਦੀ ਧਾਰਾ 21 ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਰੂਲਜ, 1996 ਦੇ ਨਿਯਮ 21 ਮੁਤਾਬਿਕ ਕੋਰਟ ਫੀਸ ਵਾਪਸ ਲੈਣ ਦਾ ਹੱਕਦਾਰ ਹੋਵੇਗਾ।
ਵਿਚੋਲਗਿਰੀ ਵਿੱਚ ਸਮਾਂ ਬਰਬਾਦ ਨਹੀਂ ਹੁੰਦਾ, ਪੈਸੇ ਦੀ ਜਰੂਰਤ ਨਹੀਂ ਹੁੰਦੀ, ਧਿਰਾਂ ਦੇ ਬਿਜ਼ਨਸ ਤੇ ਘਰੇਲੂ ਰਿਸ਼ਤੇ ਬਰਕਰਾਰ ਰੱਖਦੀ ਹੈ, ਵਿਚੋਲਗਿਰੀ ਧਿਰਾਂ ਵਿੱਚ ਭਾਈਵਾਲਤਾ ਤੇ ਲਚਕਤਾ ਲਿਆਉਂਦੀ ਹੈ, ਵਿਚੋਲਗਿਰੀ ਧਿਰਾਂ ਵਿੱਚ ਭਾਈਵਾਲਤਾ ਤੇ ਲਚਕਤਾ ਲਿਆਉਂਦੀ ਹੈ, ਵਿਚੋਲਗਿਰੀ ਝਗੜਿਆਂ ਨੂੰ ਨਿਪਟਾਉਣ ਲਈ ਇੱਕ ਬਹੁਤ ਹੀ ਤਸੱਲੀ ਬਖਸ਼ ਤਰੀਕਾ ਹੈ। ਵਿਚੋਲਗਿਰੀ ਪ੍ਰਕਿਰਿਆ ਰਾਹੀਂ ਝਗੜਿਆਂ ਦੇ ਨਿਪਟਾਰੇ ਦੀ ਕੋਈ ਅਪੀਲ ਜਾਂ ਰਵੀਜ਼ਨ ਨਹੀਂ ਹੁੰਦੀ।
