ਚੰਡੀਗੜ੍ਹ, 29 ਅਕਤੂਬਰ। ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਨੇ ਹੋਰ ਭਾਜਪਾ ਨੇਤਾਵਾਂ ਅਤੇ ਜਨਤਾ ਦੇ ਨਾਲ ਕਮਿਊਨਿਟੀ ਸੈਂਟਰ ਸੁੰਦਰ ਨਗਰ ਭਾਗ 2 ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਦੇ 106ਵੇਂ ਐਪੀਸੋਡ ਨੂੰ ਸੁਣਿਆ। ਬਾਅਦ ਵਿੱਚ ਮਲਹੋਤਰਾ ਨੇ ਹਾਜ਼ਰੀਨ ਨੂੰ ਸੰਬੋਧਨ ਕੀਤਾ। ਇਸ ਪ੍ਰੋਗਰਾਮ ਵਿੱਚ ਜਨਰਲ ਸਕੱਤਰ ਰਾਮਵੀਰ ਭੱਟੀ, ਅਨਿਲ ਕੁਮਾਰ ਦੂਬੇ, ਕੌਂਸਲਰ ਵਿਮਲਾ ਦੂਬੇ, ਮਹਿਲਾ ਮੋਰਚਾ ਦੀ ਪ੍ਰਧਾਨ ਸੁਨੀਤਾ ਧਵਨ, ਸਾਬਕਾ ਮੇਅਰ ਸਰਵਜੀਤ ਕੌਰ, ਜਗਤਾਰ ਸਿੰਘ ਜੱਗਾ, ਜੇਪੀ ਰਾਣਾ ਮੰਡਲ ਪ੍ਰਧਾਨ, ਅਜੀਤ ਰਾਵਤ, ਸੁਸ਼ਮਾ ਸੋਨੀਆ, ਡਾ: ਵਿਸ਼ਵਕਰਮਾ, ਕੌਂਸਲਰ ਗੀਤਾ ਚੌਹਾਨ ਆਦਿ ਹਾਜ਼ਰ ਸਨ।
