ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਨੇ ਸੂਬੇ ਵਿਚ ਲਗਾਤਾਰ ਡਿਗਰੀ ਹਾਸਿਲ ਕਰਨ ਤੋਂ ਪਹਿਲਾਂ ਹੀ ਵਿਦਿਆਰਥੀਆਂ ਨੂੰ ਨੌਕਰੀ ਦੇ ਆਫ਼ਰ ਲੈਟਰ ਦਿਵਾਉਣ ਵਾਲੇ ਮੋਹਰੀ ਕਾਲਜ ਦਾ ਸਨਮਾਨ ਬਰਕਰਾਰ ਰੱਖਿਆ ਹੈ। ਇਸ ਸਾਲ ਵੀ, ਵਿਦਿਆਰਥੀਆਂ ਨੂੰ ਡਿਗਰੀ ਪੂਰੀ ਕਰਨ ਤੋਂ ਪਹਿਲਾਂ ਹੀ ਉਚਿਤ ਨੌਕਰੀਆਂ ਅਤੇ ਬਿਹਤਰੀਨ ਪੈਕੇਜ ਪ੍ਰਦਾਨ ਕੀਤੇ ਜਾ ਰਹੇ ਹਨ। ਇਸ ਉਪਲਬਧੀ ਨੂੰ ਮਨਾਉਣ ਲਈ ਮੈਨੇਜਮੈਂਟ ਵੱਲੋਂ ਕੈਂਪਸ ਵਿਚ ਪਲੇਸਮੈਂਟ ਦਿਹਾੜਾ ਮਨਾਇਆ ਗਿਆ।
BulletsIn
- ਬੀ ਟੈੱਕ, ਬੀ ਬੀ ਏ, ਐਮ ਬੀ ਏ, ਬੀ ਸੀ ਏ, ਬੀ ਕਾਮ, ਫ਼ੈਸ਼ਨ ਟੈਕਨੌਲੋਜੀ ਅਤੇ ਖੇਤੀਬਾੜੀ ਸਟ੍ਰੀਮ ਦੇ ਵਿਦਿਆਰਥੀਆਂ ਦੀ ਡਿਗਰੀ ਜੁਲਾਈ 2024 ਵਿਚ ਪੂਰੀ ਹੋਵੇਗੀ।
- ਵਿਦਿਆਰਥੀਆਂ ਨੂੰ ਵਿਸ਼ਵ ਪ੍ਰਸਿੱਧ ਬਹੁਕੌਮੀ ਕੰਪਨੀਆਂ ਅਤੇ ਵਿੱਤੀ ਅਦਾਰਿਆਂ ਵੱਲੋਂ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਹੀ ਚੁਣ ਲਿਆ ਗਿਆ ਹੈ।
- ਜੁਲਾਈ 2024 ਵਿਚ ਡਿਗਰੀ ਪੂਰੀ ਕਰਨ ਤੋਂ ਬਾਅਦ, ਵਿਦਿਆਰਥੀ ਚੁਣੀਆਂ ਗਈਆਂ ਕੰਪਨੀਆਂ ਵਿਚ ਜੁਆਇਨ ਕਰਨਗੇ।
- ਕੈਂਪਸ ਦੇ ਜ਼ਿਆਦਾਤਰ ਵਿਦਿਆਰਥੀਆਂ ਨੇ ਸਬੰਧਿਤ ਕੰਪਨੀਆਂ ਵਿਚ ਛੇ ਮਹੀਨੇ ਦੀ ਇੰਟਰਨਸ਼ਿਪ ਪੂਰੀ ਕਰ ਲਈ ਹੈ।
- ਇੰਟਰਨਸ਼ਿਪ ਦਾ ਤਜਰਬਾ ਵਿਦਿਆਰਥੀਆਂ ਲਈ ਅੱਗੇ ਰੈਗੂਲਰ ਕੰਮ ਕਰਨ ਵਿਚ ਸਹਾਇਕ ਰਹੇਗਾ।
- ਬਹੁਕੌਮੀ ਕੰਪਨੀਆਂ ਵਿਚ ਅੰਮੋਲ ਭਤੇਜਾ, ਮੇਘਾ ਕਵਾਤਾਰ, ਅਕਿੰਤ ਅਰੋੜਾ, ਮਾਧਵ ਆਨੰਦ, ਅਤੇ ਰਾਜੇਸ਼ ਕੁਮਾਰ ਨੂੰ ਬਿਹਤਰੀਨ ਸਾਲਾਨਾ ਪੈਕੇਜ ਦਿੱਤੇ ਗਏ ਹਨ।
- ਕੈਂਪਸ ਡਾਇਰੈਕਟਰ ਡਾ. ਨੀਰਜ ਸ਼ਰਮਾ ਅਨੁਸਾਰ, ਵਿਦਿਆਰਥੀਆਂ ਨੂੰ ਐਮਾਜੋਨ, ਮੂ ਸਿਗਮਾ, ਨੂਟੈਨਿਕਸ, ਵਰਲਪੂਲ ਇੰਡੀਆ ਆਦਿ ਕੰਪਨੀਆਂ ਵੱਲੋਂ ਚੁਣਿਆ ਗਿਆ ਹੈ।
- ਸੀ ਜੀ ਸੀ ਦੇ ਐਮ ਡੀ ਅਰਸ਼ ਧਾਲੀਵਾਲ ਨੇ ਦੱਸਿਆ ਕਿ 900 ਦੇ ਕਰੀਬ ਕੌਮਾਂਤਰੀ ਕੰਪਨੀਆਂ ਨੇ ਕੈਂਪਸ ਪਲੇਸਮੈਂਟ ਡਰਾਈਵ ਦੌਰਾਨ ਸ਼ਿਰਕਤ ਕੀਤੀ ਹੈ।
- ਹੁਣ ਤੱਕ 9100 ਤੋਂ ਵੱਧ ਵਿਦਿਆਰਥੀਆਂ ਦੀ ਚੋਣ ਕੀਤੀ ਜਾ ਚੁੱਕੀ ਹੈ ਅਤੇ ਵੱਧ ਤੋਂ ਵੱਧ ਪੈਕੇਜ 45.50 ਲੱਖ ਸਾਲਾਨਾ ਰਿਹਾ ਹੈ।
- ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਅਨੁਸਾਰ, ਇੰਟਰਵਿਊ ਦੀ ਤਿਆਰੀ ਅਤੇ ਪ੍ਰੀ ਪਲੇਸਮੈਂਟ ਟਰੇਨਿੰਗ ਦੀ ਸਹਾਇਤਾ ਨਾਲ, ਵਿਦਿਆਰਥੀਆਂ ਨੂੰ ਬਿਹਤਰੀਨ ਨੌਕਰੀਆਂ ਮਿਲ ਰਹੀਆਂ ਹਨ।
