ਜ਼ੀਰਕਪੁਰ, 15 ਦਸੰਬਰ (ਹਿ. ਸ.)। ਗ੍ਰਿਪ ਕੰਪਨੀ ਦੇ ਬਿਲਡਰ ਰੌਬਿਨ ਮੰਗਲਾ ਨੇ ਪ੍ਰੈੱਸ ਕਾਨਫਰੰਸ ਕਰਕੇ ਲਲਿਤ ਗੁਪਤਾ ਅਤੇ ਇੱਕ ਅਖੌਤੀ ਸਮਾਜਸੇਵੀ ਉੱਤੇ ਉਸਨੂੰ ਬਲੈਕਮੇਲ ਕਰਕੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਰੌਬਿਨ ਮੰਗਲਾ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਗਰਿਪ ਕੰਪਨੀ ਇੱਕ ਪੁਰਾਣੇ ਬਿਲਡਰ ਤੋਂ ਖਰੀਦੀ ਹੈ ਅਤੇ ਸਰਕਾਰ ਦੇ ਨਿਯਮ ਤੇ ਸ਼ਰਤਾਂ ਮੁਤਾਬਿਕ ਹੀ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਲਲਿਤ ਗੁਪਤਾ ਨਾਮਕ ਵਿਅਕਤੀ ਦਾ ਦੋ ਫਲੈਟਾਂ ਨੂੰ ਲੈ ਕੇ ਪਿਛਲੇ ਬਿਲਡਰ ਨਾਲ ਕੁਝ ਲੈਣ ਦੇਣ ਸੀ, ਜਿਸਦਾ ਉਸਨੇ ਉਨ੍ਹਾਂ ਨਾਲ 22 ਫਰਵਰੀ 2023 ਨੂੰ ਰਾਜ਼ੀਨਾਮਾ ਕਰ ਲਿਆ ਸੀ, ਪਰ ਬਾਅਦ ਵਿਚ ਉਹ ਉਸ ਰਾਜ਼ੀਨਾਮੇ ਨੂੰ ਛੱਡ ਉਨ੍ਹਾਂ ਨੂੰ ਮੁਫ਼ਤ ਫਲੈਟ ਦੇਣ ਲਈ ਬਲੈਕਮੇਲ ਕਰਕੇ ਤੰਗ ਪ੍ਰੇਸ਼ਾਨ ਕਰਨ ਲੱਗਾ। ਉਸਨੇ ਉਨ੍ਹਾਂ ‘ਤੇ ਦਬਾਅ ਬਣਾਉਣ ਲਈ ਕੰਪਨੀ ਦੀ ਝੂਠੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਜਿੱਥੇ ਵੀ ਲਲਿਤ ਗੁਪਤਾ ਵੱਲੋਂ ਸ਼ਿਕਾਇਤ ਕੀਤੀ ਗਈ, ਉਹ ਕੰਪਨੀ ਵੱਲੋਂ ਖ਼ੁਦ ਉੱਥੇ ਪੇਸ ਹੋਏ। ਉਨ੍ਹਾਂ ਕਿਹਾ ਕਿ ਲਲਿਤ ਗੁਪਤਾ ਦਾ ਪੁਰਾਣੇ ਬਿਲਡਰ ਨਾਲ ਝਗੜਾ ਸੀ, ਜਿਸਦਾ ਰਾਜ਼ੀਨਾਮਾ ਹੋ ਗਿਆ ਸੀ, ਪਰ ਬਾਅਦ ਵਿਚ ਲਲਿਤ ਗੁਪਤਾ,, ਸਮਾਜਸੇਵੀ ਨਾਲ ਮਿਲ ਕੇ ਉਸਨੂੰ ਬਲੈਕਮੇਲ ਕਰਨ ਲੱਗ ਗਿਆ।
ਜਦੋਂ ਕਿ ਦੂਸਰੇ ਪਾਸੇ ਇੱਕ ਹੋਰ ਪ੍ਰੈਸ ਕਾਂਨਫਰੈਸ ਕਰਦੇ ਹੋਏ ਲਲਿਤ ਗੁਪਤਾ ਨੇ ਬਿਲਡਰ ਉੱਪਰ ਆਰੋਪ ਲਗਾਏ ਹਨ। ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਉੱਪਰ ਸਟੇ ਲੱਗਣ ਦੇ ਬਾਵਜੂਦ ਵੀ ਗਲਤ ਤਰੀਕੇ ਨਾਲ ਉਸਾਰੀ ਹੋ ਰਹੀ ਹੈ। ਜਦੋਂ ਕਿ ਦੂਜੇ ਪਾਸੇ ਇਸ ਸਬੰਧੀ ਗੱਲਬਾਤ ਕਰਨ ਲਈ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਸਬੰਧੀ ਉਸ ਨਾਲ ਗੱਲਬਾਤ ਨਹੀਂ ਹੋ ਸਕੀ। ਆਪਣੇ ਉੱਪਰ ਲੱਗੇ ਆਰੋਪਾਂ ਸਬੰਧੀ ਗੱਲਬਾਤ ਕਰਦੇ ਹੋਏ ਬਿਲਡਰ ਰੋਬਿਨ ਮੰਗਲਾ ਨੇ ਦੱਸਿਆ ਕਿਆਪਣੇ ਉੱਪਰ ਲੱਗੇ ਆਰੋਪਾਂ ਸਬੰਧੀ ਗੱਲਬਾਤ ਕਰਦੇ ਹੋਏ ਬਿਲਡਰ ਰੋਬਿਨ ਮੰਗਲਾ ਨੇ ਕਿਹਾ ਕੀ ਜੇ ਕਰ ਸਟੇ ਆਰਡਰ ਸਬੰਧੀ ਕੋਈ ਵੀ ਕਾਗਜਾਤ ਹੈ ਤਾਂ ਲਲਿਤ ਗੁਪਤਾ ਪੇਸ਼ ਕਰ ਸਕਦਾ ਹੈ।
ਹਿੰਦੂਸਥਾਨ ਸਮਾਚਾਰ/ਪੀ. ਐਸ. ਮਿੱਠਾ/ਸੰਜੀਵ
