ਪਟਿਆਲਾ, 02 ਅਕਤੂਬਰ (ਹਿ. ਸ.)। ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਅਤੇ ਆਦਰਸ਼ਾਂ ਦੀ ਭਾਵਨਾ ਨੂੰ ਅੱਜ ਪਟਿਆਲਾ ਲੋਕੋਮੋਟਿਵ ਵਰਕਸ (ਪੀ.ਐਲ. ਡਬਲਯੂ )ਵਿਖੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰੇ 8 ਵਜੇ ਸ਼ੁਰੂ ਹੋਇਆ ਇਹ ਯਾਦਗਾਰੀ ਸਮਾਗਮ ਰਾਸ਼ਟਰ ਪਿਤਾ ਦੀ ਸਦੀਵੀ ਵਿਰਾਸਤ ਦਾ ਪ੍ਰਮਾਣ ਸੀ। ਦਿਨ ਦੀ ਸ਼ੁਰੂਆਤ ਪੀ.ਐਲ.ਡਬਲਯੂ ਕਲੋਨੀ ਵਿਖੇ ਕੇਵੀ-2 ਦੇ ਲੜਕੇ ਅਤੇ ਲੜਕੀਆਂ ਦੀ ਅਗਵਾਈ ਵਿੱਚ ਸਵੱਛਤਾ ਅਭਿਆਨ ਦੇ
ਥੀਮ ’ਤੇ ਇੱਕ ਪ੍ਰੇਰਨਾਦਾਇਕ ਪ੍ਰਭਾਤ ਫੇਰੀ ਨਾਲ ਹੋਈ।ਸਵੇਰ ਨੋ ਵਜੇ ਪੀ.ਐਲ.ਡਬਲਯੂ ਪ੍ਰਬੰਧਕੀ ਭਵਨ ਵਿਖੇ ਸਾਰੇ ਪੀ.ਐਲ.ਡਬਲਯੂ ਅਧਿਕਾਰੀਆਂ ਅਤੇ ਕਰਮਚਾਰੀਆਂ ਇਕੱਤਰ ਹੋਏ , ਜਿੱਥੇ ਪ੍ਰਮੋਦ ਕੁਮਾਰ, ਪ੍ਰਮੁੱਖ ਮੁੱਖ ਪ੍ਰਬੰਧਕੀ ਅਫ਼ਸਰ ਅਤੇ ਪ੍ਰੀਤੀ ਕਟਿਹਾਰ, ਪ੍ਰਿੰਸੀਪਲ ਚੀਫ਼ ਪਰਸੋਨਲ ਅਫ਼ਸਰ ਸਮੇਤ ਸਮੂਹ ਪੀ.ਐਲ. ਡਬਲਯੂ ਅਧਿਕਾਰੀਆਂ ਅਤੇ ਸਟਾਫ਼ ਨੇ ਪ੍ਰਭਾਤ ਫੇਰੀ ਦਾ ਅਡਮਿਨਿਸਟ੍ਰੇਸ਼ਨ ਬਿਲਡਿੰਗ ਪੁਹੰਚਣ ਤੇ ਸਵਾਗਤ ਕੀਤਾ। ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਵਧਾਵਾ ਦਿੰਦੇ ਹੋਏ ਸਾਰੇ ਬੱਚਿਆਂ ਨੂੰ ਰਿਫਰੈਸ਼ਮੈਂਟ ਵੰਡੀ ਗਈ। ਗਾਂਧੀ ਜੀ ਦੇ ਸਦੀਵੀ ਸਿਧਾਂਤਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਇੱਕ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰਮੋਦ ਕੁਮਾਰ ਨੇ ਸਾਥੀ ਅਧਿਕਾਰੀਆਂ ਦੇ ਨਾਲ ਮਹਾਤਮਾ ਗਾਂਧੀ ਦੀ ਤਸਵੀਰ ’ਤੇ ਫੁੱਲ ਮਾਲਾਵਾਂ ਪਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਫਿਰ ਮਠਿਆਈਆਂ ਵੰਡੀਆਂ ਗਈਆਂ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
