

ਖੰਨਾ, 29 ਅਕਤੂਬਰ (ਹਿ. ਸ.)। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦਾ ਪਾਵਨ ਪ੍ਰਗਟ ਦਿਵਸ ਖੰਨਾ ਸ਼ਹਿਰ ਵਿਖੇ ਬੜੀ ਹੀ ਸ਼ਰਧਾਪੂਰਵਕ ਅਤੇ ਧੂਮਧਾਮ ਨਾਲ ਮਨਾਇਆ ਗਿਆ ਅਤੇ ਸਾਰਾ ਸ਼ਹਿਰ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੇ ਰੰਗ ”ਚ ਰੰਗਿਆ ਦਿਖਾਈ ਦਿੱਤਾ। ਇਲਾਕੇ ਦੀਆਂ ਵੱਖ-ਵੱਖ ਮੰਦਰ ਕਮੇਟੀਆਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਮੰਦਰ ਧਰਮਸ਼ਾਲਾ ਪ੍ਰਬੰਧਕ ਕਮੇਟੀ ਵਲੋਂ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਲੈ ਕੇ ਸ਼ਹਿਰ ”ਚ ਮੁੱਖ ਸਮਾਗਮ ਭਗਵਾਨ ਮੁਹੱਲਾ ਵਾਲਮੀਕਿ ਵਾਰਡ ਨੰ 20 ਵਿਖੇ ਆਯੋਜਿਤ ਕੀਤਾ ਗਿਆ। ਸ਼ਨੀਵਾਰ ਸਵੇਰੇ ਕਰੀਬ 10 ਵਜੇ ਹਵਨ ਹੋਇਆ ਅਤੇ ਸ੍ਰੀ ਰਮਾਇਣ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਵੱਡੀ ਗਿਣਤੀ ”ਚ ਸੰਗਤਾਂ ਸਮੇਤ ਇਲਾਕੇ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ, ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ, ਮੰਦਰ ਪ੍ਰਬੰਧਕ ਕਮੇਟੀਆਂ ਦੇ ਨੁਮਾਇਦਿਆਂ, ਸਰਕਾਰੀ ਅਧਿਕਾਰੀਆਂ ਅਤੇ ਭਾਈਚਾਰੇ ਦੇ ਲੋਕਾਂ ਨੇ ਹਾਜ਼ਰੀ ਲਵਾਕੇ ਮਹਾਰਿਸ਼ੀ ਵਾਲਮੀਕਿ ਜੀ ਮਹਾਰਾਜ ਦਾ ਆਸ਼ੀਰਵਾਦ ਲਿਆ ਤੇ ਹਵਨ ਵਿਚ ਆਹੂਤੀਆਂ ਪਾਕੇ ਸਾਰਿਆਂ ਦੀ ਮੰਗਲ ਕਾਮਨਾ ਲਈ ਪ੍ਰਾਰਥਨਾ ਕੀਤੀ ਗਈ।
ਇਸ ਉਪਰੰਤ ਭਗਵਾਨ ਵਾਲਮੀਕਿ ਮੰਦਰ/ਧਰਮਸ਼ਾਲਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਬਲਰਾਮ ਬਾਲੂ ਦੀ ਅਗਵਾਈ ਹੇਠ ਵਿਸ਼ਾਲ ਸ਼ੋਭਾ ਯਾਤਰਾ ਦਾ ਅਯੋਜਨ ਕੀਤਾ ਗਿਆ। ਸ਼ੋਭਾ ਯਾਤਰਾ ਦੀ ਸ਼ੁਰੂਆਤ ਏ.ਐਸ.ਮੈਨੇਜਮੈਂਟ ਦੇ ਪ੍ਰਧਾਨ ਸ਼ਮਿੰਦਰ ਸਿੰਘ ਮਿੰਟੂ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਇਹ ਸ਼ੋਭਾ ਯਾਤਰਾ ਵਾਲਮੀਕਿ ਮੰਦਰ ਤੋਂ ਸ਼ੁਰੂ ਹੋ ਕੇ ਗਊਸ਼ਾਲਾ ਰੋਡ, ਖਟੀਂਕਾ ਮੁਹੱਲਾ, ਉੱਚਾ ਵਿਹੜਾ ਚੌਕ, ਜੰਝ ਘਰ ਚੌਂਕ, ਬੁੱਕਸ ਮਾਰਕੀਟ, ਜੀ.ਟੀ. ਰੋਡ, ਮਲੇਰਕੋਟਲਾ ਰੋਡ, ਪੀਰਖਾਨਾ ਰੋਡ ਤੋਂ ਹੁੰਦੇ ਹੋਏ ਵਾਪਿਸ ਵਾਲਮੀਕਿ ਮੰਦਰ ਵਿਖੇ ਸਮਾਪਤ ਹੋਈ। ਸ਼ੋਭਾ ਯਾਤਰਾ ਦਾ ਰਸਤੇ ਵਿਚ ਜਿੱਥੇ ਵੱਖ-ਵੱਖ ਰਾਜਸੀ ਆਗੂਆਂ ਵੱਲੋਂ ਸ਼ਮੂਲੀਅਤ ਕਰਕੇ ਆਪਣੀ ਹਾ਼ਜਰੀ ਲਗਵਾਈ ਉਥੇ ਹੀ ਸਮਾਜ ਸੇਵੀ ਸੰਸਥਾਵਾਂ ਵਲੋਂ ਕਈ ਥਾਵਾਂ’ਤੇ ਲੰਗਰ ਲਗਾਏ ਗਏ ਅਤੇ ਨਾਲ ਹੀ ਸ਼ਰਧਾਲੂਆਂ ਵਲੋਂ ਫੁੱਲਾਂ ਦੀ ਵਰਖਾ ਨਾਲ ਥਾਂ-ਥਾਂ ”ਤੇ ਯਾਤਰਾ ਦਾ ਸਵਾਗਤ ਕੀਤਾ ਗਿਆ। ਸ਼ੋਭਾ ਯਾਤਰਾ ਦੌਰਾਨ ਪਾਲਕੀ ਸਾਹਿਬ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ ਪਾਲਕੀ ਸਾਹਿਬ ਅੱਗੇ ਮਹਿਲਾ ਸ਼ਰਧਾਲੂਆਂ ਵੱਲੋ ਝਾੜੂ ਦੀ ਸੇਵਾ ਕੀਤੀ ਗਈ।
ਸ਼ੋਭਾ ਯਾਤਰਾ ਦੌਰਾਨ ਵਿਚ ਭਾਜਪਾ ਆਗੂ ਬਿਕਰਮਜੀਤ ਸਿੰਘ ਚੀਮਾ, ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਭੱਟੀ, ਜਿਲਾ ਜਨਰਲ ਸਕੱਤਰ ਰਮਰੀਸ਼ ਵਿਜ, ਅਨੁਜ ਛਾਹੜੀਆ, ਅਨਿਲ ਦੱਤ ਫੱਲੀ, ਰਣਜੀਤ ਸਿੰਘ ਹੀਰਾ, ਵੀਰ ਪ੍ਰਕਾਸ਼ ਕਪੂਰ, ਵਾਰਡ 20 ਇੰਚਾਰਜ ਗੋਲਡੀ ਭਾਂਬਰੀ, ਜਗਤਾਰ ਸਿੰਘ ਰਤਨਹੇੜੀ, ਮਲਕੀਤ ਸਿੰਘ ਮੀਤਾ, ਮਹੇ਼ਸ ਕੁਮਾਰ ਪੀਏ ਵਿਧਾਇਕ, ਵਿਕਾਸ ਅਗਰਵਾਲ, ਹਰਸਿਮਰਨ ਸਿੰਘ ਰਿਚੀ, ਰੋਹਿਤ ਅਗਰਵਾਲ, ਲੱਕੀ ਵਰਮਾ, ਗੋਲਡੀ ਸ਼ਰਮਾ ਪ੍ਰਧਾਨ ਰੇਹੜੀ ਫੜੀ ਯੁਨੀਅਨ, ਨੇ ਸ਼ਮੁਲੀਅਤ ਕਰਕੇ ਜਿੱਥੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਲਿਆ ਉਥੇ ਹੀ ਉਨ੍ਹਾਂ ਵੱਲੋਂ ਸ਼ਹਿਰਵਾਸੀਆਂ ਨੂੰ ਭਗਵਾਨ ਵਾਲਮੀਕਿ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
