ਨਵੀਂ ਦਿੱਲੀ, 17 ਅਕਤੂਬਰ (ਹਿ. ਸ.)। ਮਹਾਰਾਣਾ ਪ੍ਰਤਾਪ ਦੇ ਵੰਸ਼ਜ ਵਿਸ਼ਵਰਾਜ ਸਿੰਘ ਮੇਵਾੜ ਅਤੇ ਮਰਹੂਮ ਲੋਕੇਂਦਰ ਸਿੰਘ ਕਾਲਵੀ ਦੇ ਪੁੱਤਰ ਭਵਾਨੀ ਸਿੰਘ ਕਾਲਵੀ ਮੰਗਲਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋ ਗਏ। ਦੋਵਾਂ ਆਗੂਆਂ ਨੇ ਭਾਜਪਾ ਹੈੱਡਕੁਆਰਟਰ ਵਿਖੇ ਕੌਮੀ ਜਨਰਲ ਸਕੱਤਰ ਅਰੁਣ ਸਿੰਘ, ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਅਰਜੁਨ ਰਾਮ ਮੇਘਵਾਲ ਅਤੇ ਰਾਜਸਥਾਨ ਦੇ ਸੂਬਾ ਪ੍ਰਧਾਨ ਸੀਪੀ ਜੋਸ਼ੀ ਦੀ ਹਾਜ਼ਰੀ ਵਿੱਚ ਪਾਰਟੀ ਦੀ ਮੈਂਬਰਸ਼ਿਪ ਪ੍ਰਾਪਤ ਕੀਤੀ।
ਭਵਾਨੀ ਸਿੰਘ ਕਾਲਵੀ ਰਾਜਪੂਤ ਭਾਈਚਾਰੇ ਦੇ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਕਲਿਆਣ ਸਿੰਘ ਕਾਲਵੀ ਦੇ ਪੋਤੇ ਹਨ। ਉਨ੍ਹਾਂ ਦੇ ਪਿਤਾ ਮਰਹੂਮ ਲੋਕੇਂਦਰ ਸਿੰਘ ਕਾਲਵੀ ਰਾਜ ਦੇ ਪ੍ਰਸਿੱਧ ਸਮਾਜ ਸੇਵਕ ਸਨ। ਕਾਲਵੀ ਇੱਕ ਪੋਲੋ ਖਿਡਾਰੀ ਹਨ ਅਤੇ ਰਾਜਸਥਾਨ ਵਿੱਚ ਇੱਕ ਸਥਾਪਿਤ ਨਾਮ ਹਨ।
ਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ (ਸੁਤੰਤਰ ਚਾਰਜ) ਮੇਘਵਾਲ ਨੇ ਕਿਹਾ ਕਿ ਰਾਜਸਥਾਨ ਵਿੱਚ ਇਨ੍ਹਾਂ ਦੋ ਵੱਡੇ ਨੇਤਾਵਾਂ ਦਾ ਸ਼ਾਮਲ ਹੋਣਾ ਪਾਰਟੀ ਲਈ ਮਹੱਤਵਪੂਰਨ ਹੈ। ਸਾਲ 2047 ਤੱਕ ਭਾਰਤ ਨੂੰ ਇੱਕ ਵਿਕਸਤ ਦੇਸ਼ ਬਣਾਉਣ ਦੇ ਮੋਦੀ ਜੀ ਦੇ ਸੰਕਲਪ ਵਿੱਚ ਰਾਜਸਥਾਨ ਦਾ ਵੱਡਾ ਯੋਗਦਾਨ ਹੋਣ ਵਾਲਾ ਹੈ। ਭਵਾਨੀ ਸਿੰਘ ਕਾਲਵੀ ਨੇ ਦੱਸਿਆ ਕਿ ਉਹ ਪੋਲੋ ਖਿਡਾਰੀ ਹਨ ਅਤੇ ਕਈ ਅੰਤਰਰਾਸ਼ਟਰੀ ਮੈਚ ਖੇਡ ਚੁੱਕੇ ਹਨ। ਭਾਜਪਾ ਮੈਨੂੰ ਇੱਕ ਟੀਮ ਦੇ ਤੌਰ ‘ਤੇ ਜੋ ਵੀ ਕਹੇਗੀ, ਅਸੀਂ ਟੀਮ ਦੇ ਖਿਡਾਰੀਆਂ ਦੇ ਰੂਪ ਵਿੱਚ ਮਿਲ ਕੇ ਕੰਮ ਕਰਾਂਗੇ ਅਤੇ ਗੇਮ ਜਿੱਤਣ ਦੀ ਕੋਸ਼ਿਸ਼ ਕਰਾਂਗੇ।
ਇਸ ਦੇ ਨਾਲ ਹੀ ਵਿਸ਼ਵਰਾਜ ਸਿੰਘ ਨੇ ਕਿਹਾ ਕਿ ਮੇਰੇ ਪੁਰਖਿਆਂ (ਮਹਾਰਾਣਾ ਪ੍ਰਤਾਪ) ਨੇ ਹਮੇਸ਼ਾ ਸਮੁੱਚੇ ਸਮਾਜ ਦੀ ਭਲਾਈ ਬਾਰੇ ਸੋਚਿਆ ਹੈ ਅਤੇ ਇਸੇ ਸੋਚ ਨਾਲ ਅੱਜ ਮੈਂ ਭਾਜਪਾ ਵਿੱਚ ਸ਼ਾਮਲ ਹੋਇਆ ਹਾਂ।’’
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
