ਨਵੀਂ ਦਿੱਲੀ, 09 ਜਨਵਰੀ (ਹਿ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਵਧਾਈ ਸੰਦੇਸ਼ ਵਿੱਚ ਕਿਹਾ, ਭਾਰਤ ਦੀ ਵਿਦੇਸ਼ ਨੀਤੀ ਨੂੰ ਆਕਾਰ ਦੇਣ ਵਿੱਚ ਐਸ ਜੈਸ਼ੰਕਰ ਦਾ ਸਮਰਪਣ ਅਤੇ ਯੋਗਦਾਨ ਮਿਸਾਲੀ ਹੈ। ਮੰਗਲਵਾਰ, 9 ਜਨਵਰੀ ਨੂੰ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਦਾ 69ਵਾਂ ਜਨਮ ਦਿਨ ਹੈ।
ਅੱਜ ਸਵੇਰੇ ਪ੍ਰਧਾਨ ਮੰਤਰੀ ਮੋਦੀ ਨੇ ਐਕਸ ਦੇ ਜ਼ਰੀਏ ਕਿਹਾ, ਡਾਕਟਰ ਐੱਸ. ਜੈਸ਼ੰਕਰ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ। ਭਾਰਤ ਦੀ ਵਿਦੇਸ਼ ਨੀਤੀ ਨੂੰ ਆਕਾਰ ਦੇਣ ਵਿੱਚ ਐੱਸ. ਜੈਸ਼ੰਕਰ ਦਾ ਸਮਰਪਣ ਅਤੇ ਯੋਗਦਾਨ ਮਿਸਾਲੀ ਹੈ। ਇਹ ਸਾਲ ਉਨ੍ਹਾਂ ਦੇ ਜੀਵਨ ਵਿੱਚ ਹੋਰ ਸਫਲਤਾ ਅਤੇ ਚੰਗੀ ਸਿਹਤ ਲੈ ਕੇ ਆਵੇ, ਤਾਂ ਜੋ ਉਹ ਸਮਰਪਣ ਦੇ ਨਾਲ ਸਾਡੇ ਦੇਸ਼ ਦੀ ਸੇਵਾ ਕਰਦੇ ਰਹਿਣ।
ਜੈਸ਼ੰਕਰ ਨੇ ਪ੍ਰਧਾਨਮੰਤਰੀ ਦੀਆਂ ਸ਼ੁਭਕਾਮਨਾਵਾਂ ਨੂੰ ਸਵੀਕਾਰ ਕੀਤਾ। ਜੈਸ਼ੰਕਰ ਨੇ ਐਕਸ ਰਾਹੀਂ ਕਿਹਾ, ਜਨਮਦਿਨ ਦੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ ਪ੍ਰਧਾਨਮੰਤਰੀ ਜੀ। ਸਾਡੇ ਦੇਸ਼ ਦੀ ਤਰੱਕੀ ਅਤੇ ਵਿਕਾਸ ਲਈ ਕੰਮ ਕਰਦੇ ਹੋਏ ਤੁਹਾਡਾ ਦ੍ਰਿਸ਼ਟੀਕੋਣ ਇੱਕ ਨਿਰੰਤਰ ਪ੍ਰੇਰਨਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
