ਸਾਰਨ, 02 ਨਵੰਬਰ (ਹਿ. ਸ.)। ਬਿਹਾਰ ਦੇ ਸਾਰਣ ਜ਼ਿਲ੍ਹੇ ਵਿੱਚ ਮਾਂਝੀ ਮਟਿਆਰ ਕਿਸ਼ਤੀ ਹਾਦਸੇ ਵਿੱਚ ਦੋ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ, ਜਦਕਿ 7 ਲੋਕ ਅਜੇ ਵੀ ਲਾਪਤਾ ਹਨ।
ਘਟਨਾ ਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਅਮਨ ਸਮੀਰ ਨੇ ਬੁੱਧਵਾਰ ਦੇਰ ਰਾਤ ਦੱਸਿਆ ਕਿ ਕਿਸ਼ਤੀ ‘ਤੇ 19 ਲੋਕ ਸਵਾਰ ਸਨ। ਹਾਦਸੇ ਤੋਂ ਬਾਅਦ 9 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ, ਜਦਕਿ ਦੋ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਸ ਦੇ ਨਾਲ ਹੀ ਸੱਤ ਲੋਕ ਅਜੇ ਵੀ ਲਾਪਤਾ ਹਨ। ਐੱਸਡੀਆਰਐੱਫ ਦੀ ਟੀਮ ਸਥਾਨਕ ਲੋਕਾਂ ਦੀ ਮਦਦ ਨਾਲ ਲਾਪਤਾ ਲੋਕਾਂ ਦੀ ਭਾਲ ਕਰ ਰਹੀ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਕਿਸ਼ਤੀ ਹਾਦਸੇ ਵਿੱਚ ਪ੍ਰਭਾਵਿਤ ਸਾਰੇ ਮਜ਼ਦੂਰ ਹਨ, ਜੋ ਹਰ ਰੋਜ਼ ਸਵੇਰੇ ਸਬਜ਼ੀ ਦੀ ਖੇਤੀ ਕਰਨ ਲਈ ਦੀਆਰਾ ਇਲਾਕੇ ਵਿੱਚ ਜਾਂਦੇ ਹਨ ਅਤੇ ਸ਼ਾਮ ਨੂੰ ਘਰ ਪਰਤਦੇ ਹਨ। ਇਸ ਦੌਰਾਨ ਨਦੀ ਵਿੱਚ ਕਿਸ਼ਤੀ ਪਲਟ ਗਈ।
ਮ੍ਰਿਤਕਾਂ ਵਿੱਚ ਮਟਿਆਰੀ ਪਿੰਡ ਦੀ ਛਠੀਆ ਦੇਵੀ, ਪਤੀ ਮੁੰਨਾ ਪ੍ਰਸਾਦ ਅਤੇ ਫੂਲਕੁਮਾਰੀ ਦੇਵੀ, ਪਤੀ ਸ਼ਿਵ ਬਚਨ ਪ੍ਰਸਾਦ ਸ਼ਾਮਲ ਹਨ। ਫੂਲਕੁਮਾਰੀ ਦੇ ਚਾਰ ਪੁੱਤਰ ਅਤੇ ਇੱਕ ਧੀ ਹੈ। ਉਨ੍ਹਾਂ ਦੇ ਘਰ ਦੀ ਤਾਰਾ ਦੇਵੀ ਦਾ ਕੋਈ ਥਹੁ-ਪਤਾ ਨਹੀਂ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
