ਨਵੀਂ ਦਿੱਲੀ, 23 ਜਨਵਰੀ (ਹਿ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਰਾਸ਼ਟਰੀ ਰਾਜਧਾਨੀ ਦੇ ਇਤਿਹਾਸਕ ਲਾਲ ਕਿਲੇ ‘ਤੇ ਪਰਾਕ੍ਰਮ ਦਿਵਸ ਦੇ ਮੌਕੇ ‘ਤੇ ਨੌਂ ਦਿਨਾਂ (23-31 ਜਨਵਰੀ) ਪ੍ਰੋਗਰਾਮ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਇਸ ਮੌਕੇ ਨੌਂ ਦਿਨਾਂ ਭਾਰਤ ਪਰਵ ਦਾ ਵੀ ਉਦਘਾਟਨ ਕਰਨਗੇ। ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਨੇ ਦਿੱਤੀ।
ਪੀਐੱਮਓ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਦੀ ਪਹਿਲਕਦਮੀ ‘ਤੇ 2021 ਤੋਂ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਨੂੰ ਪਰਾਕ੍ਰਮ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਇਸ ਸਾਲ ਲਾਲ ਕਿਲੇ ‘ਤੇ ਆਯੋਜਿਤ ਇਸ ਊਤਸਵ ‘ਚ ਵੱਖ ਵੱਖ ਗਤੀਵਿਧੀਆਂ ਰਾਹੀਂ ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਆਜ਼ਾਦ ਹਿੰਦ ਫੌਜ ਦੀ ਵਿਰਾਸਤ ਨੂੰ ਦੇਖਣ ਨੂੰ ਮਿਲੇਗੀ। ਆਰਕਾਈਵਜ਼ ਪ੍ਰਦਰਸ਼ਨੀ ਵਿੱਚ ਦੁਰਲੱਭ ਤਸਵੀਰਾਂ ਅਤੇ ਦਸਤਾਵੇਜ਼ ਦਰਸ਼ਕਾਂ ਨੂੰ ਇੱਕ ਨਵਾਂ ਅਨੁਭਵ ਪ੍ਰਦਾਨ ਕਰਨਗੇ। ਇਹ ਸਮਾਗਮ 31 ਜਨਵਰੀ ਤੱਕ ਜਾਰੀ ਰਹਿਣਗੇ। ਪ੍ਰਧਾਨ ਮੰਤਰੀ ਨੌ ਦਿਨਾਂ ਦੇ ਭਾਰਤ ਪਰਵ ਦਾ ਉਦਘਾਟਨ ਵੀ ਕਰਨਗੇ। ਇਸ ਵਿੱਚ ਗਣਤੰਤਰ ਦਿਵਸ ਦੀ ਝਾਕੀ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਨਾਲ ਦੇਸ਼ ਦੀ ਅਮੀਰ ਵਿਭਿੰਨਤਾ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਹ 26 ਮੰਤਰਾਲਿਆਂ ਅਤੇ ਵਿਭਾਗਾਂ ਦੇ ਯਤਨਾਂ ਨੂੰ ਦਰਸਾਏਗਾ। ਇਹ ਪ੍ਰੋਗਰਾਮ ਲਾਲ ਕਿਲੇ ਦੇ ਸਾਹਮਣੇ ਰਾਮਲੀਲਾ ਮੈਦਾਨ ਅਤੇ ਮਾਧਵ ਦਾਸ ਪਾਰਕ ਵਿੱਚ ਹੋਵੇਗਾ।
ਭਾਰਤ ਸਰਕਾਰ ਦੇ ਪ੍ਰੈਸ ਸੂਚਨਾ ਬਿਊਰੋ (ਪੀ.ਆਈ.ਬੀ.) ਦੇ ਅਨੁਸਾਰ, ਦਿੱਲੀ ਦੇ ਲਾਲ ਕਿਲ੍ਹੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਮੌਜੂਦਗੀ ਵਿੱਚ ਪਰਾਕ੍ਰਮ ਦਿਵਸ ‘ਤੇ ਇਤਿਹਾਸਕ ਪ੍ਰਤੀਬਿੰਬਾਂ ਅਤੇ ਜੀਵੰਤ ਸੱਭਿਆਚਾਰਕ ਪ੍ਰਗਟਾਵੇ ਵਾਲਾ ਇੱਕ ਬਹੁ-ਪੱਖੀ ਉਤਸਵ ਸ਼ੁਰੂ ਹੋਵੇਗਾ। ਇਹ ਮੈਗਾ ਫੈਸਟੀਵਲ ਭਾਰਤੀ ਪੁਰਾਤੱਤਵ ਸਰਵੇਖਣ, ਨੈਸ਼ਨਲ ਸਕੂਲ ਆਫ਼ ਡਰਾਮਾ, ਸਾਹਿਤ ਅਕਾਦਮੀ ਅਤੇ ਨੈਸ਼ਨਲ ਆਰਕਾਈਵਜ਼ ਆਫ਼ ਇੰਡੀਆ ਦੇ ਸਹਿਯੋਗ ਨਾਲ ਸੱਭਿਆਚਾਰਕ ਮੰਤਰਾਲੇ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਹੈ। ਇਸ ਮੇਲੇ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਆਜ਼ਾਦ ਹਿੰਦ ਫੌਜ ਦੀ ਅਮੀਰ ਵਿਰਾਸਤ ਦੀ ਝਲਕ ਦੇਖਣ ਨੂੰ ਮਿਲੇਗੀ।
ਪੀਆਈਬੀ ਮੁਤਾਬਕ ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਆਜ਼ਾਦ ਹਿੰਦ ਫ਼ੌਜ ਦੀ ਗਾਥਾ ਵਿੱਚ ਲਾਲ ਕਿਲ੍ਹੇ ਦੀ ਅਹਿਮ ਭੂਮਿਕਾ ਹੈ। ਲਾਲ ਕਿਲ੍ਹਾ ਕੰਪਲੈਕਸ ਵਿੱਚ ਸਥਾਪਿਤ ਅਜਾਇਬ ਘਰ ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਆਈਐਨਏ ਦੀ ਵਿਰਾਸਤ ਨੂੰ ਸੰਭਾਲਣ ਅਤੇ ਸਨਮਾਨ ਦੇਣ ਲਈ ਸਮਰਪਿਤ ਹੈ। ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਨੇ 2019 ਵਿੱਚ ਨੇਤਾ ਜੀ ਦੀ ਜਯੰਤੀ ‘ਤੇ ਕੀਤਾ ਸੀ। ਕਰਨਲ ਪ੍ਰੇਮ ਸਹਿਗਲ, ਕਰਨਲ ਗੁਰਬਖਸ਼ ਸਿੰਘ ਢਿੱਲੋਂ ਅਤੇ ਕਰਨਲ ਸ਼ਾਹਨਵਾਜ਼ ਖਾਨ ਦੇ ਨਾਮ ਇਤਿਹਾਸ ਵਿੱਚ ਲਾਲ ਕਿਲ੍ਹੇ ਦੇ ਟ੍ਰਾਇਲ ਵਿੱਚ ਅਹਿਮ ਸ਼ਖਸੀਅਤਾਂ ਵਜੋਂ ਦਰਜ ਹਨ। ਭਾਰਤ ਦੀ ਆਜ਼ਾਦੀ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਕਾਰਨ ਲਾਲ ਕਿਲਾ ਬੈਰਕ ਦਾ ਮਾਮਲਾ ਸਾਹਮਣੇ ਆਇਆ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
