ਭੋਪਾਲ, 14 ਨਵੰਬਰ (ਹਿ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (ਮੰਗਲਵਾਰ) ਮੱਧ ਪ੍ਰਦੇਸ਼ ਦੇ ਚੋਣ ਦੌਰੇ ‘ਤੇ ਹੋਣਗੇ। ਉਹ ਬੈਤੁਲ, ਸ਼ਾਜਾਪੁਰ, ਝਾਬੂਆ ਜ਼ਿਲ੍ਹਿਆਂ ਵਿੱਚ ਭਾਜਪਾ ਉਮੀਦਵਾਰਾਂ ਦੇ ਸਮਰਥਨ ਵਿੱਚ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਸ਼ਾਮ ਨੂੰ ਇੰਦੌਰ ਵਿੱਚ ਇੱਕ ਮੈਗਾ ਰੋਡ-ਸ਼ੋਅ ਵੀ ਕਰਨਗੇ।
ਭਾਜਪਾ ਦੇ ਸੂਬਾ ਮੀਡੀਆ ਇੰਚਾਰਜ ਆਸ਼ੀਸ਼ ਅਗਰਵਾਲ ਨੇ ਦੱਸਿਆ ਕਿ ਤੈਅ ਪ੍ਰੋਗਰਾਮ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਸਵੇਰੇ 11 ਵਜੇ ਬੈਤੁਲ ‘ਚ ਇਕ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਉਹ ਦੁਪਹਿਰ 1:30 ਵਜੇ ਸ਼ਾਜਾਪੁਰ ਅਤੇ 3:45 ਵਜੇ ਝਾਬੂਆ ਜ਼ਿਲ੍ਹੇ ਵਿੱਚ ਚੋਣ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਇੱਥੋਂ ਇੰਦੌਰ ਪਹੁੰਚਣਗੇ ਅਤੇ ਸ਼ਾਮ 6 ਵਜੇ ਤੋਂ ਇੱਥੇ ਮੈਗਾ ਰੋਡ ਸ਼ੋਅ ਵਿੱਚ ਹਿੱਸਾ ਲੈਣਗੇ। ਰੋਡ ਸ਼ੋਅ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ੋਰਦਾਰ ਤਿਆਰੀਆਂ ਕਰ ਲਈਆਂ ਹਨ। ਸ਼ਹਿਰ ਦੇ ਤਿੰਨ ਕਿਲੋਮੀਟਰ ਖੇਤਰ ਨੂੰ ਨੋ ਫਲਾਈ ਜ਼ੋਨ ਐਲਾਨਿਆ ਗਿਆ ਹੈ। ਇਸ ਖੇਤਰ ਵਿੱਚ ਡਰੋਨ, ਗਰਮ ਹਵਾ ਦੇ ਗੁਬਾਰੇ ਆਦਿ ’ਤੇ ਪਾਬੰਦੀ ਰਹੇਗੀ।
ਦਰਅਸਲ ਸੂਬੇ ‘ਚ ਵਿਧਾਨ ਸਭਾ ਚੋਣਾਂ ਲਈ 17 ਨਵੰਬਰ ਨੂੰ ਵੋਟਿੰਗ ਹੋਣੀ ਹੈ। ਇਸ ਦੇ ਲਈ ਵੋਟਿੰਗ ਖਤਮ ਹੋਣ ਤੋਂ 48 ਘੰਟੇ ਪਹਿਲਾਂ ਭਾਵ 15 ਨਵੰਬਰ ਨੂੰ ਸ਼ਾਮ 6 ਵਜੇ ਚੋਣ ਪ੍ਰਚਾਰ ਬੰਦ ਹੋ ਜਾਵੇਗਾ। ਪ੍ਰਧਾਨ ਮੰਤਰੀ ਪ੍ਰਚਾਰ ਦੇ ਆਖਰੀ ਪੜਾਅ ‘ਚ ਇੰਦੌਰ ਆ ਰਹੇ ਹਨ। ਪ੍ਰਧਾਨ ਮੰਤਰੀ ਦਾ ਰੋਡ ਸ਼ੋਅ ਬੜਾ ਗਣਪਤੀ ਤੋਂ ਸ਼ੁਰੂ ਹੋ ਕੇ ਰਾਜਵਾੜਾ ਪਹੁੰਚੇਗਾ। ਇਸ ਰੋਡ ਸ਼ੋਅ ਲਈ ਕਰੀਬ ਡੇਢ ਕਿਲੋਮੀਟਰ ਲੰਬਾ ਭਗਵਾ ਕੋਰੀਡੋਰ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਦਾ ਇੰਦੌਰ ‘ਚ ਬੜਾ ਗਣਪਤੀ ‘ਤੇ 101 ਬਟੁਕਾਂ ਵਲੋਂ ਵੈਦਿਕ ਜਾਪ ਨਾਲ ਸਵਾਗਤ ਕੀਤਾ ਜਾਵੇਗਾ।
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਰੋਡ ਸ਼ੋਅ ਰਾਹੀਂ ਰਾਜਵਾੜਾ ਪਹੁੰਚਣਗੇ ਅਤੇ ਇੱਥੇ ਦੇਵੀ ਅਹਿਲਿਆ ਦੇ ਬੁੱਤ ਨੂੰ ਮਾਲਾ ਪਹਿਨਾਉਣਗੇ। ਇਹ ਰੋਡ ਸ਼ੋਅ ਸ਼ਹਿਰ ਦੇ ਤਿੰਨ ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰੇਗਾ। ਰੋਡ ਸ਼ੋਅ ਦੌਰਾਨ ਪ੍ਰਧਾਨ ਮੰਤਰੀ ਮੋਦੀ ਰਾਮ ਮੰਦਰ ਦੇ ਸ਼ਾਨਦਾਰ ਮਾਡਲ ਅਤੇ ਧਾਰਾ 370 ਦੇ ਪੋਸਟਰਾਂ ਦੇ ਵਿਚਕਾਰੋਂ ਲੰਘਣਗੇ। ਆਸ-ਪਾਸ ਭਾਜਪਾ ਦੀਆਂ ਵੱਖ-ਵੱਖ ਯੋਜਨਾਵਾਂ ਦਾ ਵਰਣਨ ਕਰਦੇ ਪੋਸਟਰ ਵੀ ਲਗਾਏ ਗਏ ਹਨ। ਰਸਤੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਵੱਡੇ ਹੋਰਡਿੰਗ ਵੀ ਲਗਾਏ ਗਏ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
