ਅਹਿਮਦਾਬਾਦ, 25 ਨਵੰਬਰ (ਹਿ. ਸ.)। ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਅੱਜ (ਸ਼ਨੀਵਾਰ) ਅਯੁੱਧਿਆ ਦਾ ਦੌਰਾ ਕਰਨਗੇ। ਉਹ ਉੱਥੇ ਰਾਮਲਲਾ ਦੀ ਪੂਜਾ ਕਰਨਗੇ। ਮੰਦਰ ਦੇ ਨਿਰਮਾਣ ਦਾ ਵੀ ਨਿਰੀਖਣ ਕਰਨਗੇ। ਇਸ ਤੋਂ ਇਲਾਵਾ ਸ਼ਾਹਨਵਾਜਪੁਰ ਵਿੱਚ ਗੁਜਰਾਤ ਭਵਨ ਲਈ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਦਿੱਤੀ ਗਈ ਜ਼ਮੀਨ ਬਾਰੇ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਮੁੱਖ ਮੰਤਰੀ 27 ਨਵੰਬਰ ਤੋਂ 2 ਦਸੰਬਰ ਤੱਕ ਜਾਪਾਨ ਅਤੇ ਸਿੰਗਾਪੁਰ ਦੇ 7 ਦਿਨਾਂ ਵਿਦੇਸ਼ ਦੌਰੇ ‘ਤੇ ਹੋਣਗੇ। ਇਸ ਤੋਂ ਪਹਿਲਾਂ ਉਹ ਅੱਜ ਅਯੁੱਧਿਆ ਪਹੁੰਚ ਰਹੇ ਹਨ।
ਰਾਜ ਦੇ ਮੁੱਖ ਸਕੱਤਰ ਰਾਜਕੁਮਾਰ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਪੰਕਜ ਜੋਸ਼ੀ, ਉਦਯੋਗ-ਮਾਈਨ ਵਿਭਾਗ ਦੇ ਏਸੀਐੱਸ ਐੱਸਜੇ ਹੈਦਰ, ਗਿਫ਼ਟ ਸਿਟੀ ਦੇ ਸੀਨੀਅਰ ਪ੍ਰਤੀਨਿਧੀ, ਗੁਜਰਾਤ ਦੀ ਰੈਜ਼ੀਡੈਂਟ ਕਮਿਸ਼ਨਰ ਆਰਤੀ ਕੰਵਰ, ਇੰਡੈਕਸਟ ਬੀ ਦੇ ਮੈਨੇਜਿੰਗ ਡਾਇਰੈਕਟਰ ਗੌਰਾਂਗ ਮਕਵਾਣਾ ਅਤੇ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਨੀਲ ਪਟੇਲ ਵੀ ਉਨ੍ਹਾਂ ਦੇ ਵਿਦੇਸ਼ ਦੌਰੇ ‘ਤੇ ਉਨ੍ਹਾਂ ਦੇ ਨਾਲ ਹੋਣਗੇ। ਮੁੱਖ ਮੰਤਰੀ ਅਤੇ ਉਨ੍ਹਾਂ ਦੇ ਨਾਲ ਅਧਿਕਾਰੀਆਂ ਦੀ ਟੀਮ 27 ਤੋਂ 30 ਨਵੰਬਰ ਤੱਕ ਜਾਪਾਨ ਵਿੱਚ ਰਹੇਗੀ। ਮੁੱਖ ਮੰਤਰੀ 1 ਅਤੇ 2 ਦਸੰਬਰ ਨੂੰ ਸਿੰਗਾਪੁਰ ‘ਚ ਹੋਣਗੇ। ਗੁਜਰਾਤ ਦਾ ਵਫ਼ਦ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ, ਉਦਯੋਗ, ਤਕਨਾਲੋਜੀ, ਸਿੱਖਿਆ, ਟੈਕਨੋਕਰੇਟਸ ਅਤੇ ਨਿਵੇਸ਼ਕਾਂ ਸਮੇਤ ਵੱਖ-ਵੱਖ ਖੇਤਰਾਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰੇਗਾ ਅਤੇ ਉਨ੍ਹਾਂ ਨੂੰ ਗੁਜਰਾਤ ਵਿੱਚ ਹੋਣ ਵਾਲੇ ਵਾਈਬ੍ਰੈਂਟ ਸਮਿਟ ਲਈ ਸੱਦਾ ਦੇਵੇਗਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
