ਆਣੰਦ, 19 ਦਸੰਬਰ (ਹਿ. ਸ.))। ਖੰਭਾਤ ਵਿਧਾਨ ਸਭਾ ਸੀਟ ਤੋਂ ਕਾਂਗਰਸ ਵਿਧਾਇਕ ਚਿਰਾਗ ਪਟੇਲ ਨੇ ਮੰਗਲਵਾਰ ਸਵੇਰੇ ਗੁਜਰਾਤ ਵਿਧਾਨ ਸਭਾ ਦੇ ਸਪੀਕਰ ਸ਼ੰਕਰ ਭਾਈ ਚੌਧਰੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਲੋਕ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਕਾਂਗਰਸ ਸੰਗਠਨ ਨੂੰ ਮਜ਼ਬੂਤ ਕਰਨ ‘ਚ ਲੱਗੀ ਹੋਈ ਹੈ ਤਾਂ ਪਾਰਟੀ ਲਈ ਇਹ ਵੱਡਾ ਝਟਕਾ ਹੈ।
ਇਸ ਤੋਂ ਪਹਿਲਾਂ 13 ਦਸੰਬਰ ਨੂੰ ਵਿਸਾਵਦਰ ਸੀਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਭੂਪਤ ਭਯਾਨੀ ਨੇ ਵਿਧਾਨ ਸਭਾ ਸਪੀਕਰ ਨੂੰ ਆਪਣਾ ਅਸਤੀਫਾ ਸੌਂਪਿਆ ਸੀ। ਗੁਜਰਾਤ ਵਿਧਾਨ ਸਭਾ ‘ਚ ਕਾਂਗਰਸ ਦੇ 17 ਵਿਧਾਇਕ ਸਨ ਜਦਕਿ ‘ਆਪ’ ਦੇ 5 ਵਿਧਾਇਕ ਸਨ। ਦੋਵਾਂ ਪਾਰਟੀਆਂ ਦੇ ਇੱਕ-ਇੱਕ ਵਿਧਾਇਕ ਦੇ ਅਸਤੀਫ਼ੇ ਤੋਂ ਬਾਅਦ ਕਾਂਗਰਸ ਕੋਲ ਹੁਣ 16 ਵਿਧਾਇਕ ਰਹਿ ਗਏ ਹਨ ਅਤੇ ‘ਆਪ’ ਕੋਲ 4 ਵਿਧਾਇਕ ਰਹਿ ਗਏ ਹਨ। ਭਾਜਪਾ ਦੇ 156 ਵਿਧਾਇਕ ਹਨ।
ਲਗਭਗ 3 ਦਹਾਕਿਆਂ ਬਾਅਦ ਕਾਂਗਰਸ ਨੇ ਪਹਿਲੀ ਵਾਰ ਖੰਭਾਤ ਸੀਟ ਜਿੱਤੀ ਸੀ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਟਿਕਟ ‘ਤੇ ਖੜ੍ਹੇ ਚਿਰਾਗ ਪਟੇਲ ਨੇ ਭਾਜਪਾ ਦੇ ਮਹੇਸ਼ ਰਾਵਲ ਨੂੰ 3711 ਵੋਟਾਂ ਨਾਲ ਹਰਾਇਆ ਸੀ। ਚਿਰਾਗ ਪਟੇਲ ਨੂੰ 69069 ਵੋਟਾਂ ਮਿਲੀਆਂ ਸੀ, ਜਦਕਿ ਭਾਜਪਾ ਦੇ ਮਹੇਸ਼ ਰਾਵਲ ਨੂੰ 65358 ਵੋਟਾਂ ਮਿਲੀਆਂ ਸਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
