ਨਵੀਂ ਦਿੱਲੀ, 13 ਨਵੰਬਰ (ਹਿ.ਸ.)। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਐਤਵਾਰ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲੇ ‘ਚ ਸਰਹੱਦ ਪਾਰ ਗੋਲਾ-ਬਾਰੂਦ ਅਤੇ ਹਥਿਆਰਾਂ ਦੀ ਤਸਕਰੀ ਮਾਮਲੇ ‘ਚ ਮਲਕੀਤ ਸਿੰਘ ਉਰਫ ਪਿਸਤੌਲ ਖਿਲਾਫ ਵਿਸ਼ੇਸ਼ ਅਦਾਲਤ ‘ਚ ਚਾਰਜਸ਼ੀਟ ਦਾਇਰ ਕੀਤੀ ਹੈ। ਦੋਸ਼ ਹੈ ਕਿ ਮੁਲਜ਼ਮ ਡਰੋਨ ਦੀ ਮਦਦ ਨਾਲ ਗੋਲਾ ਬਾਰੂਦ ਅਤੇ ਹਥਿਆਰਾਂ ਦੀ ਤਸਕਰੀ ਕਰਦਾ ਸੀ।
ਸੁਰੱਖਿਆ ਬਲਾਂ ਦੇ ਜਵਾਨਾਂ ਨੇ ਭੋਗਤਾਨਾ-ਬੋਹੜਵਾਲਾ ਪਿੰਡ ਦੇ ਸ਼ਮਸ਼ਾਨਘਾਟ ਤੋਂ 5 ਆਸਟ੍ਰੀਆ ਦੇ ਬਣੇ ਪਿਸਤੌਲ, 9 ਐਮਐਮ ਬੋਰ ਦੇ 91 ਜਿੰਦਾ ਕਾਰਤੂਸ, 10 ਮੈਗਜ਼ੀਨ, 29 ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਇਸ ਮਾਮਲੇ ਵਿੱਚ ਬਟਾਲਾ ਦੇ ਡੇਰਾ ਬਾਬਾ ਨਾਨਕ ਥਾਣੇ ਵਿੱਚ 24 ਮਾਰਚ 2023 ਨੂੰ ਐਫਆਈਆਰ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਐੱਨਆਈਏ ਨੇ 8 ਅਗਸਤ 2023 ਨੂੰ ਮਾਮਲਾ ਦਰਜ ਕੀਤਾ ਸੀ।
ਇਸ ਅੱਤਵਾਦੀ ਨੈੱਟਵਰਕ ‘ਚ ਮਲਕੀਤ ਸਿੰਘ ਉਰਫ਼ ਪਿਸਤੌਲ, ਤਰਨਜੋਤ ਸਿੰਘ ਉਰਫ਼ ਤੰਨੋ ਅਤੇ ਗੁਰਜੀਤ ਸਿੰਘ ਉਰਫ਼ ਪਾ ਦੀ ਪਹਿਚਾਣ ਹੋਈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਦੇ ਪਾਕਿਸਤਾਨ ਸਥਿਤ ਨਸ਼ਾ ਤਸਕਰਾਂ ਨਾਲ ਸਿੱਧੇ ਸੰਪਰਕ ਹਨ। ਇਸ ਵਿੱਚ ਭਾਰਤ ਸਰਕਾਰ ਵੱਲੋਂ ਪਾਬੰਦੀਸ਼ੁਦਾ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਅਤੇ ਖਾਲਿਸਤਾਨ ਲਿਬਰੇਸ਼ਨ ਦੇ ਮੁਖੀ ਰਹਿਮਤ ਅਲੀ ਉਰਫ਼ ਮੀਆਂ ਅਤੇ ਲਖਬੀਰ ਸਿੰਘ ਰੋਡੇ ਉਰਫ਼ ਬਾਬਾ ਸਮੇਤ ਜੀਤ ਸਿੰਘ ਰਾਣਾ ਦੇ ਨਾਮ ਸ਼ਾਮਲ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
