ਗੋਲਾਘਾਟ (ਅਸਾਮ), 03 ਜਨਵਰੀ (ਹਿ.ਸ.)। ਗੋਲਾਘਾਟ ਜ਼ਿਲੇ ਦੇ ਦੇਰਗਾਂਵ ਦੇ ਬਾਲੀਜਾਨ ‘ਚ ਅੱਜ ਸਵੇਰੇ 5 ਵਜੇ ਵਾਪਰੇ ਸੜਕ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ‘ਚ ਤਿੰਨ ਬੱਚੇ ਵੀ ਸ਼ਾਮਲ ਹਨ। ਡੇਰਗਾਂਵ ਪੁਲਿਸ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਦੇਰਗਾਂਵ ਪੁਲਿਸ ਮੁਤਾਬਕ ਬੱਸ ਵਿੱਚ 45 ਲੋਕ ਸਵਾਰ ਸਨ। ਇਹ ਸਾਰੇ ਪਿਕਨਿਕ ਲਈ ਜਾ ਰਹੇ ਸਨ। ਬੱਸ ਦੀ ਟਰੱਕ ਨਾਲ ਟੱਕਰ ਹੋ ਗਈ। ਟਰੱਕ ਮਾਰਗਰੇਟਾ ਤੋਂ ਆ ਰਿਹਾ ਸੀ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਵਿੱਚ ਟਰੱਕ ਡਰਾਈਵਰ ਅਤੇ ਹੈਲਪਰ ਦੀ ਵੀ ਮੌਤ ਹੋ ਗਈ ਹੈ। ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।
ਪੁਲਿਸ ਨੇ ਦੱਸਿਆ ਕਿ ਬੱਸ ਗੋਲਾਘਾਟ ਦੇ ਆਠਖੋਲੀਆ ਤੋਂ ਸੀਲਿੰਗ ਸਥਿਤ ਮੰਦਰ ਜਾ ਰਹੀ ਸੀ। ਗੰਭੀਰ ਰੂਪ ਨਾਲ ਜ਼ਖਮੀ ਲੋਕਾਂ ਨੂੰ ਜੋਰਹਾਟ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜ਼ਿਆਦਾਤਰ ਜ਼ਖਮੀਆਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਹ ਹਾਦਸਾ ਸੰਘਣੀ ਧੁੰਦ ਜਾਂ ਓਵਰਟੇਕ ਕਰਨ ਕਾਰਨ ਵਾਪਰਿਆ ਹੋ ਸਕਦਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
