ਨਵੀਂ ਦਿੱਲੀ, 09 ਨਵੰਬਰ। ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਵੀਰਵਾਰ ਨੂੰ ਵੀ ਪ੍ਰਦੂਸ਼ਣ ਦਾ ਪੱਧਰ ‘ਗੰਭੀਰ’ ਸ਼੍ਰੇਣੀ ‘ਚ ਦਰਜ ਕੀਤਾ ਗਿਆ। ਪਿਛਲੇ ਕਈ ਦਿਨਾਂ ਤੋਂ ਦੇਸ਼ ਦੀ ਰਾਜਧਾਨੀ ਪ੍ਰਦੂਸ਼ਣ ਦੇ ਗੰਭੀਰ ਖਤਰੇ ਨਾਲ ਜੂਝ ਰਹੀ ਹੈ। ਪਰਾਲੀ ਅਤੇ ਵਾਹਨਾਂ ਦੇ ਧੂੰਏਂ ਕਾਰਨ ਲੋਕਾਂ ਦਾ ਸਾਹ ਲੈਣਾ ਔਖਾ ਹੋ ਰਿਹਾ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ, ਦਿੱਲੀ ਵਿੱਚ ਔਸਤ ਹਵਾ ਗੁਣਵੱਤਾ ਸੂਚਕਾਂਕ ਸਵੇਰੇ ਲਗਭਗ 426 ਦਰਜ ਕੀਤਾ ਗਿਆ। ਜਦੋਂ ਕਿ ਬੁੱਧਵਾਰ ਨੂੰ ਔਸਤ ਹਵਾ ਗੁਣਵੱਤਾ ਸੂਚਕ ਅੰਕ 426 ਅਤੇ ਮੰਗਲਵਾਰ ਨੂੰ 395 ਦਰਜ ਕੀਤਾ ਗਿਆ ਸੀ।
ਸੀਪੀਸੀਬੀ ਦੇ ਅਨੁਸਾਰ ਦਿੱਲੀ ਦੇ ਆਨੰਦ ਵਿਹਾਰ ਵਿੱਚ ਏਕਿਊਆਈ 432, ਆਰਕੇ ਪੁਰਮ ਵਿੱਚ 453, ਪੰਜਾਬੀ ਬਾਗ ਵਿੱਚ 444, ਆਈਟੀਓ 441, ਏਐਸਆਈਟੀ ਦਵਾਰਕਾ ਵਿੱਚ 425, ਦਵਾਰਕਾ ਸੈਕਟਰ 8 ਵਿੱਚ 462, ਨਜਫਗੜ੍ਹ ਵਿੱਚ 451, ਆਈਜੀਆਈ ਹਵਾਈ ਅੱਡੇ ਵਿੱਚ 445, ਮੁੰਡਕਾ ਵਿੱਚ 427, ਪੂਸਾ ਵਿੱਚ 428 ਰਿਕਾਰਡ ਕੀਤਾ ਗਿਆ ਹੈ। ਲੋਧੀ ਰੋਡ ‘ਤੇ ਏਕਿਊਆਈ 387 ਦਰਜ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਦਿੱਲੀ ‘ਚ ਪ੍ਰਦੂਸ਼ਣ ਨੂੰ ਰੋਕਣ ਲਈ ਗਰੁੱਪ-4 ਪਾਬੰਦੀਆਂ ਲਾਗੂ ਹਨ। ਅੱਜ ਤੋਂ ਸਕੂਲ ਵੀ 18 ਨਵੰਬਰ ਤੱਕ ਬੰਦ ਕਰ ਦਿੱਤੇ ਗਏ ਹਨ।
