ਸ਼੍ਰੀਨਗਰ, 08 ਫਰਵਰੀ । ਸ਼੍ਰੀਨਗਰ ਦੇ ਹੱਬਾ ਕਦਲ ਇਲਾਕੇ ਦੇ ਸ਼ਾਲਾ ਕਦਲ ਇਲਾਕੇ ‘ਚ ਬੁੱਧਵਾਰ ਸ਼ਾਮ ਨੂੰ ਹੋਏ ਅੱਤਵਾਦੀ ਹਮਲੇ ‘ਚ ਜ਼ਖਮੀ ਹੋਏ ਪੰਜਾਬ ਦੇ ਇਕ ਨੌਜਵਾਨ ਦੀ ਵੀਰਵਾਰ ਸਵੇਰੇ ਐੱਸਐੱਮਐੱਚਐੱਸ ਸ਼੍ਰੀਨਗਰ ‘ਚ ਇਲਾਜ ਦੌਰਾਨ ਮੌਤ ਹੋ ਗਈ।
ਬੁੱਧਵਾਰ ਸ਼ਾਮ ਨੂੰ ਪੰਜਾਬ ਦੇ ਰਹਿਣ ਵਾਲੇ ਦੋ ਨੌਜਵਾਨਾਂ ਨੂੰ ਅੱਤਵਾਦੀਆਂ ਨੇ ਨੇੜੇ ਤੋਂ ਗੋਲੀ ਮਾਰ ਦਿੱਤੀ ਸੀ ਜਿਸ ‘ਚ ਇਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੂਜੇ ਗੰਭੀਰ ਜ਼ਖ਼ਮੀ ਨੌਜਵਾਨ ਨੂੰ ਐੱਸਐੱਮਐੱਚਐੱਸ ਸ਼੍ਰੀਨਗਰ ਲਿਜਾਇਆ ਗਿਆ। ਇੱਥੇ ਇਲਾਜ ਦੌਰਾਨ ਵੀਰਵਾਰ ਸਵੇਰੇ ਨੌਜਵਾਨ ਦੀ ਮੌਤ ਹੋ ਗਈ।
ਦੋਵੇਂ ਮ੍ਰਿਤਕ ਨੌਜਵਾਨਾਂ ਦੀ ਪਛਾਣ ਪੰਜਾਬ ਦੇ ਅੰਮ੍ਰਿਤਸਰ ਨਿਵਾਸੀ ਅੰਮ੍ਰਿਤ ਪਾਲ (31) ਅਤੇ ਰੋਹਿਤ ਮਾਸ਼ੀ (27) ਪੁੱਤਰ ਪ੍ਰੇਮ ਮਾਸ਼ੀ ਵਜੋਂ ਹੋਈ ਹੈ। ਦੋਵੇਂ ਨੌਜਵਾਨ ਸ਼੍ਰੀਨਗਰ ’ਚ ਫੇਰੀ ਲਗਾਉਣ ਅਤੇ ਗਰਮ ਕੱਪੜੇ ਵੇਚਣ ਦਾ ਕੰਮ ਕਰਦੇ ਸਨ। ਸੂਬੇ ਵਿੱਚ ਇਸ ਸਾਲ ਟਾਰਗੇਟ ਕਿਲਿੰਗ ਦਾ ਇਹ ਪਹਿਲਾ ਮਾਮਲਾ ਹੈ।
