ਰਾਂਚੀ, 05 ਫਰਵਰੀ (ਹਿ.ਸ.)। ਚੰਪਈ ਸੋਰੇਨ ਦੀ ਅਗਵਾਈ ਵਾਲੀ ਸਰਕਾਰ ਨੇ ਝਾਰਖੰਡ ਵਿਧਾਨ ਸਭਾ ਦੇ ਦੋ ਦਿਨਾਂ ਵਿਸ਼ੇਸ਼ ਸੈਸ਼ਨ ਦੇ ਪਹਿਲੇ ਦਿਨ ਸੋਮਵਾਰ ਨੂੰ ਭਰੋਸੇ ਦਾ ਵੋਟ ਜਿੱਤ ਲਿਆ ਹੈ। ਭਰੋਸੇ ਦੇ ਪ੍ਰਸਤਾਵ ‘ਤੇ ਹੋਈ ਵੋਟਿੰਗ ‘ਚ ਚੰਪਈ ਸੋਰੇਨ ਸਰਕਾਰ ਨੂੰ 47 ਵੋਟਾਂ ਮਿਲੀਆਂ। ਜਦਕਿ ਵਿਰੋਧ ਵਿੱਚ 29 ਵੋਟਾਂ ਪਈਆਂ।
ਜਮਸ਼ੇਦਪੁਰ ਪੂਰਬੀ ਤੋਂ ਆਜ਼ਾਦ ਵਿਧਾਇਕ ਸਰਜੂ ਰਾਏ ਵੋਟਿੰਗ ਤੋਂ ਦੂਰ ਰਹੇ। ਸੱਤਾਧਾਰੀ ਪਾਰਟੀ ਦੇ ਵਿਧਾਇਕ ਰਾਮਦਾਸ ਸੋਰੇਨ ਬਿਮਾਰ ਹੋਣ ਕਾਰਨ ਸਦਨ ਦੀ ਕਾਰਵਾਈ ਵਿੱਚ ਸ਼ਾਮਲ ਨਹੀਂ ਹੋਏ। ਵਿਧਾਨ ਸਭਾ ਸਪੀਕਰ ਰਵਿੰਦਰ ਮਹਾਤੋ ਨੇ ਮੰਗਲਵਾਰ ਸਵੇਰੇ 11 ਵਜੇ ਤੱਕ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ।
ਜ਼ਿਕਰਯੋਗ ਹੈ ਕਿ 81 ਮੈਂਬਰੀ ਝਾਰਖੰਡ ਵਿਧਾਨ ਸਭਾ ’ਚ ਬਹੁਮਤ ਲਈ ਕੁੱਲ 41 ਦੇ ਸਮਰਥਨ ਦੀ ਲੋੜ ਹੁੰਦੀ ਹੈ। ਚੰਪਈ ਨੇ 43 ਵਿਧਾਇਕਾਂ ਦੇ ਹਸਤਾਖਰਾਂ ਵਾਲਾ ਸਮਰਥਨ ਪੱਤਰ ਰਾਜਪਾਲ ਨੂੰ ਸੌਂਪਿਆ ਸੀ।
