ਨਵੀਂ ਦਿੱਲੀ, 25 ਸਤੰਬਰ (ਹਿ. ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਸੋਮਵਾਰ ਨੂੰ ਪੰਡਿਤ ਦੀਨਦਿਆਲ ਉਪਾਧਿਆਏ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀ ਭੇਟ ਕਰਦੇ ਹੋਏ ਉਨ੍ਹਾਂ ਦੀ ਸ਼ਖਸੀਅਤ ਅਤੇ ਕੰਮ ਨੂੰ ਦੇਸ਼ ਵਾਸੀਆਂ ਲਈ ਪ੍ਰੇਰਨਾ ਸਰੋਤ ਦੱਸਿਆ। ਨੱਡਾ ਦੇ ਨਾਲ-ਨਾਲ ਕਈ ਨੇਤਾਵਾਂ ਨੇ ਭਾਜਪਾ ਹੈੱਡਕੁਆਰਟਰ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ’ਤੇ ਲਿਖਿਆ, ‘ ਮਾਂ ਭਾਰਤੀ ਦੀ ਸੇਵਾ ’ਚ ਉਮਰ ਭਰ ਸਮਰਪਿਤ ਰਹੇ ਅੰਤਯੋਦਿਆ ਦੇ ਸੰਸਥਾਪਕ ਪੰਡਿਤ ਦੀਨਦਿਆਲ ਉਪਾਧਿਆਏ ਦੀ ਸ਼ਖਸੀਅਤ ਅਤੇ ਕੰਮ ਦੇਸ਼ ਵਾਸੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣੇ ਰਹਿਣਗੇ। ਉਨ੍ਹਾਂ ਦੀ ਜਯੰਤੀ ’ਤੇ ਉਨ੍ਹਾਂ ਨੂੰ ਮੇਰਾ ਨਮਨ।’’
ਅਮਿਤ ਸ਼ਾਹ ਨੇ ਉਨ੍ਹਾਂ ਦੇ ਏਕਾਤਮ ਮਾਨਵਤਾਵਾਦ ਦੇ ਫਲਸਫੇ ਦੇ ਆਪਣੇ ਸਿਧਾਂਤ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜ਼ਲੀ ਦਿੰਦਿਆਂ ਐਕਸ ’ਤੇ ਲਿਖਿਆ, ‘‘ਪੰਡਿਤ ਦੀਨਦਿਆਲ ਉਪਾਧਿਆਏ ਦਾ ਜੀਵਨ ਰਾਸ਼ਟਰਸੇਵਾ ਅਤੇ ਸਮਰਪਣ ਦਾ ਵਿਰਾਟ ਪ੍ਰਤੀਕ ਹੈ।’’
ਪੀ ਨੱਡਾ ਨੇ ਐਕਸ ’ਤੇ ਲਿਖਿਆ – ਏਕੀਕ੍ਰਿਤ ਮਾਨਵਵਾਦ ਦੇ ਮੋਢੀ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰੇਰਨਾ ਪੁੰਜ ਪੰਡਿਤ ਦੀਨਦਿਆਲ ਉਪਾਧਿਆਏ ਨੂੰ ਉਨ੍ਹਾਂ ਦੀ ਜਯੰਤੀ ’ ਕੋਟਿਨ ਕੋਟਿ ਨਮਨ ਕਰਦਾ ਹਾਂ।ਤੁਹਾਡਾ ਤਪੱਸਵੀ ਜੀਵਨ ਅਤੇ ਅੰਤੋਦਿਆ ਦਾ ਦ੍ਰਿੜ ਸੰਕਲਪ ਭਾਰਤੀ ਸਮਾਜ ਦੀ ਸਮਾਵੇਸ਼ੀ ਤਰੱਕੀ ਲਈ ਹਮੇਸ਼ਾ ਸਾਡੀ ਪ੍ਰੇਰਣਾ ਬਣਿਆ ਰਹੇਗਾ।’’
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
