

ਮਾਸਕੋ, 26 ਦਸੰਬਰ (ਹਿ. ਸ.)। ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐੱਸ. ਜੈਸ਼ੰਕਰ ਸੋਮਵਾਰ ਨੂੰ ਰੂਸ ਦੇ ਪੰਜ ਦਿਨਾਂ ਦੌਰੇ ’ਤੇ ਇੱਥੇ ਪਹੁੰਚੇ। ਗੱਲਬਾਤ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਉਹ ਸੇਂਟ ਪੀਟਰਸਬਰਗ ਵੀ ਜਾਣਗੇ। ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਸ ਸਬੰਧ ਵਿਚ ਕੁਝ ਤਸਵੀਰਾਂ ਅਤੇ ਵੇਰਵੇ ਸਾਂਝੇ ਕੀਤੇ ਹਨ।
ਵਿਦੇਸ਼ ਮੰਤਰੀ ਜੈਸ਼ੰਕਰ ਆਪਣੇ ਹਮਰੁਤਬਾ ਸਰਗੇਈ ਲਾਵਰੋਵ ਨਾਲ ਗੱਲਬਾਤ ਦੌਰਾਨ ਵੱਖ-ਵੱਖ ਦੁਵੱਲੇ ਸਬੰਧਾਂ ਅਤੇ ਵਿਸ਼ਵ ਮੁੱਦਿਆਂ ‘ਤੇ ਚਰਚਾ ਕਰਨਗੇ। ਉਹ ਰੂਸ ਦੇ ਉਪ ਪ੍ਰਧਾਨ ਮੰਤਰੀ ਅਤੇ ਉਦਯੋਗ ਅਤੇ ਵਪਾਰ ਮੰਤਰੀ ਡੇਨਿਸ ਮਾਂਤੁਰੋਵ ਨਾਲ ਵੀ ਮੁਲਾਕਾਤ ਕਰਨਗੇ। ਉਨ੍ਹਾਂ ਨੇ ਸਭ ਤੋਂ ਪਹਿਲਾਂ ਰੂਸੀ ਰਣਨੀਤਕ ਭਾਈਚਾਰੇ ਦੇ ਪ੍ਰਮੁੱਖ ਪ੍ਰਤੀਨਿਧੀਆਂ ਨਾਲ ਬੈਠਕ ਕਰਕੇ ਗੱਲਬਾਤ ਕੀਤੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
